Mohali News: ਗਊਸ਼ਾਲਾ ਦੀ ਗੋਲਕ `ਚੋਂ ਗੋਲਕ ਤੋੜ ਕੇ 40 ਹਜ਼ਾਰ ਉਡਾਏ; ਘਟਨਾ ਸੀਸੀਟੀਵੀ ਕੈਮਰੇ `ਚ ਕੈਦ
Mohali News: ਮੋਹਾਲੀ ਦੇ ਸੈਕਟਰ-70 ਮਟੌਰ ਵਿੱਚ ਸਥਿਤ ਗਊਸ਼ਾਲਾ ਨੂੰ ਵੀ ਚੋਰਾਂ ਨੇ ਬਖਸ਼ਿਆ ਨਹੀਂ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਬੀਤੀ ਰਾਤ ਚੋਰਾਂ ਵੱਲੋਂ ਕੰਧ ਟੱਪ ਕੇ ਗਊਸ਼ਾਲਾ ਵਿੱਚ ਦਾਖਲ ਹੋਇਆ ਅਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਦਾਨ ਕੀਤੇ ਪੈਸਿਆਂ ਦੀ ਇੱਕ ਗੋਲਕ ਤੋੜ ਕੇ 40 ਹਜ਼ਾਰ ਦੇ ਕਰੀਬ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰਾਂ ਨੂੰ ਹੁਣ ਮੰਦਰ ਜਾ ਹੋਰ ਧਾਰਮਿਕ ਸਥਾਨਾਂ ਦਾ ਵੀ ਡਰ ਨਹੀਂ ਰਿਹਾ। ਉਨ੍ਹਾਂ ਦੋਨਾਂ ਚੋਰਾਂ ਨੇ ਆਪਣੇ ਮੂੰਹ ਵੀ ਨਹੀਂ ਢਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਕੋਈ ਕਾਨੂੰਨ ਦਾ ਡਰ ਵੀ ਨਾ ਹੋਵੇ।