Tomato Price In Punjab: ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿੱਕ ਰਿਹਾ ਲਾਲ ਟਮਾਟਰ, ਗ੍ਰਾਹਕਾਂ ਦੀ ਹੋਈ ਹਾਏ ਤੌਬਾ!
Aug 05, 2023, 15:45 PM IST
Tomato Price In Punjab: ਦੇਸ਼ ਭਰ 'ਚ ਲਾਲ ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੂ ਰਹੀਆਂ ਹਨ। ਮਾਨਸਾ ਦੀ ਸਬਜੀ ਮੰਡੀ 'ਚ ਲਾਲ ਟਮਾਟਰ ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿੱਕ ਰਿਹਾ ਹੈ ਜਿਸ ਕਾਰਨ ਗ੍ਰਾਹਕ ਵੀ ਲਾਲ ਟਮਾਟਰ ਖਰੀਦਣ ਤੋਂ ਤੌਬਾ ਕਰ ਗਏ ਹਨ। ਗ੍ਰਾਹਕ ਹੁਣ ਸਰਕਾਰ ਤੋਂ ਇਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਮਾਨਸਾ ਮੰਡੀ 'ਚ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਸਦੇ ਵਿਚ ਉਨ੍ਹਾਂ ਦੱਸਿਆ ਕਿ ਕਸ਼ਮੀਰੀ ਸੇਬ 150 ਤੋਂ 250 ਰੁਪਏ ਕਿੱਲੋ ਵਿੱਕ ਰਿਹਾ ਹੈ ਜਦੋਂ ਕਿ ਲਾਲ ਟਮਾਟਰ 250 ਤੋਂ 300 ਰੁਪਏ ਵਿਕ ਰਿਹਾ ਹੈ, ਵੀਡੀਓ ਵੇਖੋ ਤੇ ਜਾਣੋ..