World Wrestling Championship: ਸਰਬੀਆ ਦੇਸ਼ `ਚ ਸ਼ੁਰੂ ਹੋਵੇਗੀ WWC, ਪੰਜਾਬ ਦੇ 2 ਪਹਿਲਵਾਨਾਂ ਦੀ ਹੋਈ ਚੋਣ
Trials Of Senior World Wrestling Championship: 24 ਸਤੰਬਰ ਤੋਂ ਸਰਬੀਆ ਦੇਸ਼ ਵਿੱਚ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋਵੇਗਾ। ਇਸ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ 2 ਦਿਨ ਦੇ ਟਰਾਇਲਾਂ ਪਟਿਆਲਾ ਦੇ NIS (ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ) ਵਿੱਚ ਹੋਏ। ਦੱਸ ਦਈਏ ਕਿ ਪੰਜਾਬ ਦੇ 2 ਪਹਿਲਵਾਨ ਚੁਣੇ ਗਏ ਹਨ। ਦੁੱਖ ਦੀ ਇਹ ਗੱਲ ਹੈ ਕਿ ਇਹ ਪਹਿਲਵਾਨ ਭਾਰਤ ਦੇ ਝੰਡੇ ਹੇਠ ਨਹੀਂ ਖੇਡ ਸਕਦੇ। ਇਸ ਦੀ ਵੱਡੀ ਵਜ੍ਹਾ ਹੈ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਨਹੀਂ ਹੋਈਆਂ ਜਿਸ ਕਾਰਨ ਕੁਸ਼ਤੀ ਸੰਘ ਨੂੰ ਬੈਨ ਕੀਤਾ ਗਿਆ ਹੈ।