ਇੱਕ ਵਿਅਕਤੀ ਤਿਰੰਗੇ ਝੰਡੇ ਨਾਲ ਆਪਣੇ ਸਕੂਟਰ ਦੀ ਸਫਾਈ ਕਰਦਾ ਨਜ਼ਰ ਆ ਰਿਹਾ ਹੈ, ਵੀਡਿਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ
Sep 13, 2022, 11:39 AM IST
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਅਸੀਂ ਸਾਰਿਆਂ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਘਰ-ਘਰ ਤਿਰੰਗਾ ਲਹਿਰਾਇਆ ਹੈ ਪਰ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਵਿਅਕਤੀ ਤਿਰੰਗੇ ਨਾਲ ਆਪਣੇ ਸਕੂਟਰ ਦੀ ਸਫਾਈ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਦਾ ਵਿਰੋਧ ਕਰ ਰਹੇ ਹਨ।