ਅਮਰੀਕਾ `ਚ ਏਅਰਸ਼ੋਅ ਦੌਰਾਨ ਵਾਪਰਿਆ ਭਿਆਨਕ ਹਾਦਸਾ, ਹਵਾ `ਚ ਟਕਰਾਏ ਦੋ ਜਹਾਜ਼, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼
Nov 13, 2022, 12:09 PM IST
Plane crash : ਅਮਰੀਕਾ ਦੇ ਡਲਾਸ ਵਿੱਚ ਇੱਕ ਏਅਰ ਸ਼ੋਅ ਦੌਰਾਨ ਦੋ ਜਹਾਜ਼ ਇਕ ਬੋਇੰਗ ਬੀ-17 ਬੰਬਾਰ ਤੇ ਇਕ ਛੋਟੇ ਜਹਾਜ਼ ਵਿਚਕਾਰ ਹਵਾ ਵਿੱਚ ਟੱਕਰ ਹੋ ਗਈ। ਟੱਕਰ ਹੋਣ ਮਗਰੋਂ ਦੋਵੇਂ ਜਹਾਜ਼ ਜ਼ਮੀਨ 'ਤੇ ਡਿੱਗ ਪਏ ਅਤੇ ਜ਼ਬਰਦਸਤ ਅੱਗ ਲੱਗਣ ਮਗਰੋਂ ਫਟ ਗਏ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।