Two Years of AAP government: ਮਾਨ ਸਰਕਾਰ ਦੇ 2 ਸਾਲ ਹੋਏ ਪੂਰੇ, ਗੁਰੂ ਘਰ ਜਾ ਕੇ ਕਰਨਗੇ ਸ਼ੁਕਰਾਨਾ
Two Years of AAP government: ਪੰਜਾਬ ਵਿੱਚ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਅੱਜ 2 ਸਾਲ ਪੂਰਾ ਹੋ ਗਏ ਹਨ।ਅੱਜ ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਹੁੰਚਣਗੇ ਅਤੇ ਨਤਮਸਤਕ ਹੋਕੇ ਸ਼ੁਕਰਾਨਾ ਅਰਦਾਸ ਕਰਨਗੇ। ਮੁੱਖ ਮੰਤਰੀ 16 ਮਾਰਚ 2022 ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਇਸ ਸਮੇਂ ਦੌਰਾਨ ਸਰਕਾਰ ਨੂੰ ਵਿੱਤੀ ਚੁਣੌਤੀਆਂ ਦੇ ਨਾਲ-ਨਾਲ ਹਿੰਸਕ ਅਤੇ ਅਪਰਾਧਿਕ ਘਟਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਧਾਰਮਿਕ ਕੱਟੜਪੰਥੀ ਵੀ ਚੁਣੌਤੀ ਦਿੰਦੇ ਰਹੇ।