Amritsar News: ਅੰਮ੍ਰਿਤਸਰ `ਚ ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ; 2 ਘੰਟੇ ਨਹੀਂ ਪੁੱਜੀ ਐਬੂਲੈਂਸ
ਰਵਿੰਦਰ ਸਿੰਘ Wed, 06 Mar 2024-8:26 am,
Amritsar News: ਅੰਮ੍ਰਿਤਸਰ ਦੇ ਦਬੁਰਜੀ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਟਰੱਕ ਚਾਲਕ ਨੇ ਐਕਟਿਵਾ ਉਤੇ ਸਵਾਰ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਐਬੂਲੈਂਸ ਦੇ ਸਮੇਂ ਉਤੇ ਨਾ ਪੁੱਜਣ ਕਾਰਨ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਮੌਕੇ ਉਪਰ ਪੁੱਜ ਕੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ।