ਫ਼ਿਲਮ ‘Nigah Marda Ayi Ve’ ਦੀ ਟੀਮ ਨਾਲ ਡਾਂਸ ਕਰਦੇ ਨਜ਼ਰ ਆਏ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ
Feb 21, 2023, 15:52 PM IST
ਸਿਨੇਮਾਘਰਾਂ 'ਚ ਇੱਕ ਵਾਰ ਫਿਰ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਜੋੜੀ ਵੇਖਣ ਨੂੰ ਮਿਲੇਗੀ। 17 ਮਾਰਚ, 2023 ਨੂੰ ਰਿਲੀਜ਼ ਹੋ ਰਹੀ, 'ਨਿਗਾਹ ਮਾਰਦਾ ਆਈ ਵੇ', ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਹਨ। ਦੋਵੇਂ ਇਸ ਤੋਂ ਪਹਿਲਾਂ ‘ਸੁਰਖੀ ਬਿੰਦੀ’ ਅਤੇ ‘ਸੋਹਰੇ ਦਾ ਪਿੰਡ ਆ ਗਿਆ’ ਵਿੱਚ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਟੀਮ ਨਾਲ ਡਾਂਸ ਕਰਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।