US Ambassador Video: ਭਾਰਤ ’ਚ ਅਮਰੀਕਾ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਵੀਡੀਓ
US Ambassador Video: ਅਮਰੀਕਾ ਦੇ ਭਾਰਤ ’ਚ ਰਾਜਦੂਤ ਮਿਸਟਰ ਐਰਿਕ ਐਮ ਗਾਰਸੇਟੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ SGPC ਪ੍ਰਧਾਨ ਵੀ ਨਜ਼ਰ ਆ ਰਹੇ ਹਨ। ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਦਾ ਕਹਿਣਾ ਹੈ, "ਮੇਰੀ ਮਾਂ ਅਤੇ ਪਿਤਾ ਜੀ ਇੱਥੇ ਹਰਿਮੰਦਰ ਸਾਹਿਬ ਆਏ ਸਨ, ਜਦੋਂ ਉਨ੍ਹਾਂ ਦਾ ਵਿਆਹ ਸਿਰਫ 20 ਸਾਲਾਂ ਵਿੱਚ ਹੋਇਆ ਸੀ, ਅਤੇ ਇੱਕ ਬੱਚੇ ਦੇ ਰੂਪ ਵਿੱਚ, ਉਨ੍ਹਾਂ ਨੇ ਮੈਨੂੰ ਇਸ ਖੂਬਸੂਰਤ ਜਗ੍ਹਾ 'ਤੇ ਆਉਣ ਦੀਆਂ ਕਹਾਣੀਆਂ ਸੁਣਾਈਆਂ।