Vaisakhi 2023: DGP ਪੰਜਾਬ ਨੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ, ਵੈਸਾਖੀ ਦੇ ਤਿਓਹਾਰ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ
Apr 07, 2023, 13:39 PM IST
Vaisakhi 2023: DGP ਪੰਜਾਬ ਨੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਵੈਸਾਖੀ ਦੇ ਤਿਓਹਾਰ ਦੇ ਮੱਦੇਨਜ਼ਰ ਛੁੱਟੀਆਂ ਰੱਦ ਕਰਨ ਦਾ ਫ਼ੈਸਲਾ ਲੀਤਾ ਗਿਆ। ਸਾਰੇ ਅਧਿਕਾਰੀਆਂ ਨੂੰ ਆਪਣੇ- ਆਪਣੇ ਹੈੱਡਕੁਆਟਰ ਤਾਇਨਾਤ ਰਹਿਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਡੀਜੀਪੀ ਪੰਜਾਬ ਵੱਲੋਂ ਇਹ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਖਾਲਿਸਟਾਈ ਸਮਰਥਕ ਅੰਮ੍ਰਿਤਪਾਲ ਸਿੰਘ ਹਜ਼ੇ ਤੱਕ ਫਰਾਰ ਹੈ ਤੇ ਖਦਸ਼ਾ ਹੈ ਕਿ ਉਹ ਪੰਜਾਬ 'ਚ ਲੁੱਕਿਆ ਹੋਇਆ ਹੈ ਤੇ ਵੈਸਾਖੀ ਦੇ ਦਿਨ ਸਰੈਂਡਰ ਕਰਨ ਦੇ ਕਿਆਸ ਲਗਾਏ ਜਾ ਰਹੇ ਹਨ। ਮਾਹੌਲ ਨੂੰ ਧਿਆਨ 'ਚ ਰੱਖਦੇ ਹੋਏ ਡੀਜੀਪੀ ਪੰਜਾਬ ਨੇ ਇਹ ਫ਼ੈਸਲਾ ਲਿਆ ਹੈ, ਵੀਡੀਓ ਵੇਖੋ ਤੇ ਜਾਣੋ..