JEE Main Results News: ਜੇਈਈ ਮੇਨ ਪ੍ਰੀਖਿਆ `ਚ ਟ੍ਰਾਈਸਿਟੀ ਵਿਚੋਂ ਵੇਦਾਂਤ ਸੈਣੀ ਬਣੇ ਟਾਪਰ; ਜਾਣੋ ਕਿਵੇਂ ਕੀਤੀ ਪ੍ਰੀਖਿਆ ਦੀ ਤਿਆਰੀ
ਰਵਿੰਦਰ ਸਿੰਘ Thu, 25 Apr 2024-6:00 pm,
JEE Main Results News: NTA ਨੇ ਬੁੱਧਵਾਰ ਦੇਰ ਰਾਤ ਦੂਜੇ ਸੈਸ਼ਨ ਦੀ ਜੇਈਈ ਮੇਨ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜਨਵਰੀ ਅਤੇ ਅਪ੍ਰੈਲ ਸੈਸ਼ਨ ਲਈ ਪੇਪਰ 1 (BE/B.Tech) ਦਾ ਇਕੱਠਾ ਨਤੀਜਾ ਜਾਰੀ ਕੀਤਾ ਹੈ। ਚੰਡੀਗੜ੍ਹ ਤੋਂ ਵੇਦਾਂਤ ਸੈਣੀ ਨੇ ਜੇਈਈ ਮੇਨ 2024 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਪ੍ਰੈਂਸਟਾਈਂਲ ਦੇ ਨਾਲ 295/300 ਅੰਕ ਹਾਸਲ ਕੀਤੇ ਹਨ। ਇਸ ਸਫਲਤਾ ਦੇ ਨਾਲ AIR 26 ਹਾਸਲ ਕੀਤਾ ਹੈ। ਵੇਦਾਂਤ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਓਲੰਪੀਆਡ ਨੂੰ ਦਿੱਤਾ ਹੈ। ਵੇਦਾਂਤ ਦਾ ਟੀਚਾ ਆਈਆਈਟੀ ਬਾਂਬੇ ਤੋਂ ਸੀਐਸ ਵਿੱਚ ਡਿਗਰੀ ਪ੍ਰਾਪਤ ਕਰਨਾ ਹੈ ਤੇ ਉਨ੍ਹਾਂ ਨੇ ਭਵਿੱਖ ਦੇ ਉਮੀਦਵਾਰਾਂ ਨੂੰ ਐਨਸੀਈਆਰਟੀ ਪੁਸਤਕਾਂ ਉਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ।