Khanna News: ਧੁੰਦ ਤੇ ਧੂੰਏਂ ਕਾਰਨ ਸਬਜ਼ੀਆਂ ਦੀ ਫ਼ਸਲ ਨੂੰ ਲੱਗੀ ਬਿਮਾਰੀ; ਮਹਿੰਗਾਈ ਵਧਣ ਦਾ ਖ਼ਦਸ਼ਾ
Khanna News: ਧੁੰਦ ਤੇ ਧੂੰਏਂ ਦੇ ਗੁਬਾਰ ਨੇ ਖੇਤੀਬਾੜੀ ਉਪਰ ਵੀ ਮਾੜਾ ਅਸਰ ਪਾਇਆ ਹੈ। ਆਲੂ, ਪਿਆਜ਼, ਲਸਣ ਦੀ ਫਸਲ ਨੂੰ ਫੰਗਸ ਬਿਮਾਰੀ ਲੱਗ ਗਈ ਹੈ ਤੇ ਕਈ ਹੋਰ ਫਸਲਾਂ ਉਪਰ ਵੀ ਅਸਰ ਪਿਆ ਹੈ। ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੇ ਕਿਹਾ ਕਿ ਇਸਦਾ ਅਸਰ ਆਉਣ ਵਾਲੇ ਦਿਨਾਂ ਉਪਰ ਸਬਜ਼ੀਆਂ ਦੇ ਭਾਅ ਉਪਰ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਮਹਿੰਗਾਈ ਵਧਣ ਦਾ ਖਦਸ਼ਾ ਜਤਾਇਆ ਗਿਆ ਹੈ। ਪਿੰਡ ਸਲਾਣਾ ਦੇ ਕਿਸਾਨਾਂ ਰਣਧੀਰ ਸਿੰਘ ਤੇ ਬਹਾਦਰ ਸਿੰਘ ਨੇ ਕਿਹਾ ਕਿ ਹਾਲੇ ਤਾਂ ਪਿਆਜ਼ ਤੇ ਲਸਣ ਦੀ ਪਨੀਰੀ ਹੀ ਲਗਾਈ ਸੀ ਕਿ ਬਿਮਾਰੀ ਲੱਗ ਗਈ। ਹੁਣ ਦੁਬਾਰਾ ਪਨੀਰੀ ਲਾਉਣੀ ਪਵੇਗੀ। ਇਹ ਸਭ ਧੂੰਏਂ ਤੇ ਧੁੰਦ ਦੀ ਮਾਰ ਕਾਰਨ ਹੋਇਆ ਹੈ। ਜੇਕਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿਚੋਂ ਬਾਹਰ ਕੱਢਣਾ ਹੈ ਤਾਂ ਸਰਕਾਰਾਂ ਨੂੰ ਕਿਸਾਨਾਂ ਦੀ ਸਾਰ ਵੀ ਲੈਣੀ ਚਾਹੀਦੀ ਹੈ।