Video- ਆਧੁਨਿਕਤਾ ਦੀ ਦੌੜ ਵਿਚ ਦੀਵਿਆਂ ਦੀ ਰੌਸ਼ਨੀ ਪਈ ਫਿੱਕੀ, ਦੀਵੇ ਬਣਾਉਣ ਵਾਲਿਆਂ ਦੇ ਘਰ ਰੌਸ਼ਨੀ ਤੋਂ ਵਾਂਝੇ
Oct 18, 2022, 11:52 AM IST
ਆਧੁਨਿਕਤਾ ਦੀ ਦੌੜ ਵਿਚ ਦੀਵਾਲੀ ਲਈ ਸਭ ਤੋਂ ਮਹੱਤਵਪੂਰਨ ਦੀਵੇ ਅਤੇ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਬਣਾਉਣ ਵਾਲੇ ਘੁਮਿਆਰ ਆਪਣੇ ਘਰਾਂ ਵਿੱਚ ਰੋਸ਼ਨੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੀ ਜੱਦੀ ਕਲਾ ਅਤੇ ਕਾਰੋਬਾਰ ਤੋਂ ਮੂੰਹ ਮੋੜ ਰਹੇ ਹਨ। ਘੁਮਿਆਰਾਂ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ-ਰੋਟੀ ਦਾ ਸਾਧਨ ਹੈ। ਪਰ ਹੁਣ ਹੌਲੀ-ਹੌਲੀ ਲੋਕਾਂ ਦਾ ਚਾਈਨੀਜ਼ ਲਾਈਟਾਂ ਛੱਡ ਕੇ ਦੀਵਿਆਂ ਵੱਲ ਰੁਝਾਨ ਵਧ ਰਿਹਾ ਹੈ ।