Ludhiana News: ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਹਵਾ `ਚ ਪਿਸਤੌਲ ਲਹਿਰਾਉਂਦੇ ਦੀ ਵੀਡੀਓ ਵਾਇਰਲ
Ludhiana News: ਲੁਧਿਆਣਾ ਵਿੱਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ 3 ਨੌਜਵਾਨ ਬਾਈਕ ''ਤੇ ਸਵਾਰ ਹੋ ਕੇ ਹਥਿਆਰ ਲਹਿਰਾ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਾਈਕ 'ਤੇ ਸਵਾਰ ਨੌਜਵਾਨਾਂ 'ਚੋਂ ਵਿਚਕਾਰ ਬੈਠੇ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਹੈ। ਉਹ ਹੱਥ ਵਿੱਚ ਪਿਸਤੌਲ ਲੈ ਕੇ ਪੈਦਲ ਚੱਲਣ ਵਾਲਿਆਂ ਨੂੰ ਸੜਕ ਛੱਡਣ ਦੀ ਧਮਕੀ ਦੇ ਰਿਹਾ ਹੈ। ਨੌਜਵਾਨ ਨਾ ਸਿਰਫ਼ ਹਥਿਆਰ ਦਿਖਾ ਰਹੇ ਹਨ ਸਗੋਂ ਤੇਜ਼ ਰਫ਼ਤਾਰ ਨਾਲ ਸਟੰਟ ਵੀ ਕਰ ਰਹੇ ਹਨ।