Japji Khaira Video:ਜਪਜੀ ਖਹਿਰਾ ਤੇ ਭੁਪਿੰਦਰ ਬੱਬਲ ਦੀ ਵੀਡੀਓ ਵਾਇਰਲ; ਲੋਕ ਕਰ ਰਹੇ ਹਨ ਖੂਬ ਪਸੰਦ
ਜਪਜੀ ਖਹਿਰਾ ਦਾ ਨਾਮ ਪੰਜਾਬੀ ਫਿਲਮ ਜਗਤ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚ ਸ਼ੁਮਾਰ ਹੈ। ਅਦਾਕਾਰਾ ਸੋਸ਼ਲ ਮੀਡੀਆ ਉਪਰ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਸਮੇਂ-ਸਮੇਂ ਉਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਪਜੀ ਨੇ ਪੰਜਾਬੀ ਪਹਿਰਾਵੇ ਵਿੱਚ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ਉਪਰ ਸਾਂਝਾ ਕੀਤਾ ਹੈ। ਆਉਣ ਵਾਲੀ ਐਨੀਮਲ ਦਾ ਗੀਤ ਅੱਜ-ਕੱਲ੍ਹ ਕਾਫੀ ਵੱਜ ਰਿਹਾ ਹੈ। ਭੁਪਿੰਦਰ ਬੱਬਲ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਇਸ ਫਿਲਮ ਵਿੱਚ ਗੀਤ 'ਅਰਜਨ ਵੈਲੀ' ਗਾਇਆ ਹੈ। ਇਸ ਵੀਡੀਓ ਵਿੱਚ ਭੁਪਿੰਦਰ ਬੱਬਲ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।