Moga News: ਪ੍ਰਿੰਸੀਪਲ ਦੀ ਬੱਚਿਆਂ ਨੂੰ ਕੁੱਟਦਿਆਂ ਦੀ ਵੀਡੀਓ ਆਈ ਸਾਹਮਣੇ

ਰਵਿੰਦਰ ਸਿੰਘ Sat, 20 Jul 2024-4:52 pm,

Moga News: ਮੋਗਾ ਦੇ ਕਸਬਾ ਧਰਮਕੋਟ ਵਿੱਚ ਚੱਲ ਰਹੇ ਪ੍ਰਾਈਵੇਟ ਸਕੂਲ ਯੂਕੇ ਇੰਟਰਨੈਸ਼ਨਲ ਦੀ ਪ੍ਰਿੰਸੀਪਲ ਦੀ ਬੱਚਿਆਂ ਨੂੰ ਕੁੱਟਦਿਆਂ ਦੀ ਵੀਡੀਓ ਆਈ ਸਾਹਮਣੇ। ਬੱਚੇ ਕਲਾਸ ਵਿੱਚ ਸ਼ਰਾਰਤਾਂ ਕਰ ਰਹੇ ਸਨ, ਜਿਸ ਕਾਰਨ ਪ੍ਰਿੰਸੀਪਲ ਕੋਲ ਕਲਾਸ ਟੀਚਰ ਨੇ ਸ਼ਿਕਾਇਤ ਲਗਾਈ ਸੀ। ਇਹ ਵੀਡੀਓ ਗਰਮੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਪ੍ਰਿੰਸੀਪਲ ਦੇ ਕਮਰੇ ਵਿੱਚ ਕਰੀਬ 16 ਬੱਚੇ ਖੜ੍ਹੇ ਹਨ ਤੇ ਵਾਰੀ-ਵਾਰੀ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ। ਇਸ ਸੀਸੀਟੀਵੀ ਵਿੱਚ ਪ੍ਰਿੰਸੀਪਲ ਦੇ ਕਮਰੇ ਵਿੱਚ ਇੱਕ ਹੋਰ ਅਧਿਆਪਕਾ ਵੀ ਖੜ੍ਹੀ ਨਜ਼ਰ ਆ ਰਹੀ ਹੈ। ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਪਿੰਕੀ ਨਰੂਲਾ ਨੂੰ ਸਕੂਲ ਤੋਂ ਬਾਹਰ ਦਾ ਰਸਤਾ ਦਿਖਾਇਆ। ਮੈਨੇਜਮੈਂਟ ਦਾ ਕਹਿਣਾ ਹੈ ਕਿ ਇਸ ਗੱਲ ਦਾ ਪਤਾ ਲੱਗਦਿਆਂ ਹੀ ਫੌਰੀ ਤੌਰ ਉਤੇ ਪ੍ਰਿੰਸੀਪਲ ਨੂੰ ਸਕੂਲੋਂ ਕੱਢ ਦਿੱਤਾ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਦੂਸਰੇ ਅਧਿਆਪਕਾਂ ਨੂੰ ਵੀ ਸਖਤ ਚਿਤਾਵਨੀ ਦਿੱਤੀ ਹੈ ਕਿ ਉਹ ਬੱਚਿਆਂ ਉਤੇ ਹੱਥ ਨਾ ਚੁੱਕਣ।

More videos

By continuing to use the site, you agree to the use of cookies. You can find out more by Tapping this link