ਸੋਨਮ ਬਾਜਵਾ ਨੇ ਇਹਨਾਂ ਅਦਾਵਾਂ ਨੇ ਕੀਤੇ ਫੈਨਜ਼ ਦੀਵਾਨੇ, ਕਿਹਾ ` ਖ਼ੂਬਸੂਰਤੀ ਤੇ ਕਰਨਾ ਪਵੇਗਾ ਕੇਸ `
Jan 04, 2023, 09:39 AM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਦੀ ਫੈਨ ਫੋਲੋਵਿੰਗ ਕਾਫੀ ਜਿਆਦਾ ਹੈ। ਸੋਨਮ ਫਿਲਹਾਲ ਆਪਣਾ ਸੈਲੀਬ੍ਰਿਟੀ ਚੈਟ ਸ਼ੋਅ 'ਦਿਲ ਦੀਆਂ ਗਲਾਂ' ਵਿੱਚ ਵਿਅਸਤ ਹੈ ਜਿੱਥੇ ਸੋਨਮ ਬਾਜਵਾ ਫ਼ਿਲਮ ਅਤੇ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਉਹਨਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਝਾਤ ਪਾਉਂਦੀ ਹੈ। ਹਾਲ 'ਚ ਹੀ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਆਰੀ ਵੀਡੀਓ ਸਾਂਝਾ ਕੀਤੀ ਹੈ ਜਿਸਦੇ ਵਿੱਚ ਉਹਨਾਂ ਨੇ ਚਿੱਟਾ ਸੂਟ ਪਾ ਰੱਖਿਆ ਜੋ ਫੈਨਜ਼ ਨੂੰ ਹਮੇਸ਼ਾ ਦੀ ਤਰ੍ਹਾਂ ਇਹ ਵੀਡੀਓ ਵੀ ਕਾਫੀ ਪਸੰਦ ਆ ਰਿਹਾ ਹੈ।