Viral Video News: ਸਰਕਾਰੀ ਸਕੂਲ `ਚ ਅਧਿਆਪਕ ਦੀ ਸੁੱਤੇ ਪਏ ਦੀ ਵੀਡੀਓ ਵਾਇਰਲ; ਨੋਟਿਸ ਭੇਜਣ ਦੇ ਬਾਵਜੂਦ ਨਹੀਂ ਹੋ ਰਿਹੈ ਕੋਈ ਹੱਲ
Viral Video News: ਨੇੜਲੇ ਪਿੰਡ ਖੇੜੀ ਗੁੱਜਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਟਾਫ਼ ਅਤੇ ਪਿੰਡ ਵਾਸੀ ਸਕੂਲ ਦੇ ਪ੍ਰਾਇਮਰੀ ਅਧਿਆਪਕ ਦੀ ਡਿਊਟੀ ਦੌਰਾਨ ਸੌਣ ਦੀ ਆਦਤ ਤੋਂ ਬੇਹੱਦ ਪ੍ਰੇਸ਼ਾਨ ਹਨ। ਇਸ ਅਧਿਆਪਕ ਨੂੰ ਕਈ ਵਾਰ ਸਕੂਲ ਪ੍ਰਬੰਧਕਾਂ ਸਮੇਤ ਪਿੰਡ ਵਾਸੀਆਂ ਵੱਲੋਂ ਸੁੱਤੇ ਪਏ ਫੜਿਆ ਗਿਆ ਤੇ ਹੋਰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਫਾਇਦਾ ਨਹੀਂ ਹੋਇਆ। ਵੀਰਵਾਰ ਨੂੰ ਪਿੰਡ ਵਾਸੀਆਂ ਨੇ ਸੌਂ ਰਹੇ ਅਧਿਆਪਕ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜੋ ਕਿ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ, ਅਧਿਆਪਕ ਨੇ ਕਿਹਾ ਕਿ ਉਹ ਨੀਂਦ ਦੀ ਬਿਮਾਰੀ ਤੋਂ ਪੀੜਤ ਹੈ ਤੇ ਇਲਾਜ ਕਰਨ ਦੀ ਗੱਲ ਕਹਿ ਰਹੇ ਹਨ।