Wamiqa Gabbi Video: ਵਾਮਿਕਾ ਗੱਬੀ ਦੀ ਕਸਰਤ ਕਰਦੀ ਹੋਈ ਦੀ ਵੀਡੀਓ ਵਾਇਰਲ, ਪ੍ਰਸ਼ੰਸਕ ਪੁੱਛ ਰਹੇ ਨੇ ਕੀ ਖਾਂਦੇ ਹੋ?

ਰਵਿੰਦਰ ਸਿੰਘ Tue, 17 Oct 2023-8:13 pm,

ਅਦਾਕਾਰਾ ਵਾਮਿਕਾ ਗੱਬੀ ਪੰਜਾਬੀ ਫਿਲਮਾਂ ਦੇ ਨਾਲ-ਨਾਲ ਆਪਣੀ ਸੀਰੀਜ਼ ਜੁਬਲੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਵਾਮਿਕਾ ਗੱਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ਉਤੇ ਕੀਤੀ ਸੀ। ਉਨ੍ਹਾਂ ਨੇ ਕਰੀਨਾ ਤੇ ਸ਼ਾਹਿਦ ਕਪੂਰ ਦੇ ਨਾਲ ਫ਼ਿਲਮ ‘ਜਬ ਵੀ ਮੈਟ’ ਵਿੱਚ ਬਾਲ ਕਲਾਕਾਰ ਵਜੋਂ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਹਾਲ ਵਿੱਚ ਅਦਾਕਾਰਾ ਨੇ ਕਸਰਤ ਕਰਦੇ ਹੋਈ ਦੀ ਵੀਡੀਓ ਵਾਇਰਲ ਕੀਤੀ ਹੈ। ਇਸ ਵੀਡੀਓ ਨੂੰ ਵਾਮਿਕਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link