Man Injecting Drugs Viral Video: ਬਠਿੰਡਾ `ਚ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦਾ ਵੀਡੀਓ ਵਾਇਰਲ
Jul 01, 2023, 13:39 PM IST
Man Injecting Drugs Viral Video: ਬਠਿੰਡਾ 'ਚ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਬਠਿੰਡਾ ਸ਼ਹਿਰ ਦੀ ਗੋਲ ਡਿੱਗੀ ਨਜ਼ਦੀਕ ਇਕ ਨੌਜਵਾਨ ਵੱਲੋਂ ਸ਼ਰੇਆਮ ਨਸ਼ੇ ਦਾ ਇੰਜੈਕਸ਼ਨ ਲਗਾਉਂਦੇ ਨਜ਼ਰ ਆਇਆ। ਨੌਜਵਾਨ ਲੁਕਵੀਆਂ ਥਾਵਾਂ ਤੇ ਅਕਸਰ ਟੀਕੇ ਲਾਉਂਦੇ ਦੇਖੇ ਜਾ ਰਹੇ ਹਨ। ਨੌਜਵਾਨ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਲੱਗ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਇੱਕੋ ਹੀ ਸਰਿੰਜ ਇਸਤੇਮਾਲ ਕਰਨ ਨਾਲ ਹੁਣ ਕਾਲਾ ਪੀਲੀਆ, ਐਚ ਆਈ ਵੀ ਅਤੇ ਏਡਜ਼ ਵਰਗੀਆਂ ਭਿਆਣਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਐਸਪੀਐਚ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਅਸੀਂ ਥਾਣਾ ਕੋਤਵਾਲੀ ਦੇ ਐਸ ਐਚ ਓ ਨੂੰ ਟੀਮ ਸਮੇਤ ਮੌਕੇ ਤੇ ਭੇਜ ਦਿੱਤਾ ਹੈ ਤੇ ਜਲਦੀ ਹੀ ਨੌਜਵਾਨ ਨੂੰ ਰਾਉਂਡ ਅੱਪ ਕਰਕੇ ਉਸ ਦੀ ਪੁੱਛ ਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਦੇਖਾਂਗੇ ਕਿ ਅਗਰ ਇਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜਣ ਦੀ ਜ਼ਰੂਰਤ ਪਈ ਤਾਂ ਉਥੇ ਵੀ ਭੇਜਾਂਗੇ ਤੇ ਜੇਕਰ ਇਸ ਕੋਲੋ ਨਸ਼ਾ ਪ੍ਰਾਪਤ ਹੋਇਆ ਤਾਂ ਇਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ।