Video- ਬਦਲਣ ਜਾ ਰਹੀ ਪੰਜ ਪਿਆਰਾ ਪਾਰਕ ਦੀ ਨੁਹਾਰ, ਲੰਬੇ ਸਮੇਂ ਤੋਂ ਸੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ
Sep 15, 2022, 12:39 PM IST
ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੱਖ ਦੁਆਰਾ 'ਤੇ ਬਣੇ ਪੰਜ ਪਿਆਰਾ ਪਾਰਕ ਦੀ ਕਾਇਆ ਕਲਪ ਹੋਣ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਇਹ ਪਾਰਕ ਸੁੰਦਰ ਬਣਨ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੀ ਸਾਂਭ ਸੰਭਾਲ ਪਹਿਲਾਂ ਜੰਗਲਾਤ ਮਹਿਕਮੇ ਵੱਲੋਂ ਕੀਤੀ ਜਾਂਦੀ ਸੀ 'ਤੇ ਹੁਣ ਟੂਰਿਜ਼ਮ ਵਿਭਾਗ ਇਸ ਦੀ ਸਾਂਭ ਸੰਭਾਲ ਕਰੇਗਾ। ਜ਼ੀ ਮੀਡੀਆ ਵੱਲੋਂ ਭਾਰਤ ਦੀ ਖਰਾਬ ਹਾਲਤ ਨੂੰ ਲੈ ਕੇ ਖ਼ਬਰ ਵੀ ਨਸ਼ਰ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਇਸ ਪਾਰਕ 'ਤੇ ਲਗਪਗ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ।