ਪੰਜਾਬ `ਚ ਰਿਸ਼ਵਤ ਨੂੰ ਠੁਕਰਾਉਣ ਵਾਲੇ ਵਿਜੀਲੈਂਸ ਦੇ ਅਫ਼ਸਰ ਹੋਣਗੇ ਸਨਮਾਨਿਤ
Mon, 23 Jan 2023-3:39 pm,
ਪੰਜਾਬ 'ਚ ਰਿਸ਼ਵਤ ਨੂੰ ਠੁਕਰਾਉਣ ਵਾਲੇ ਵਿਜੀਲੈਂਸ ਦੇ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਵਿਜੀਲੈਂਸ ਦੇ AIG ਮਨਮੋਹਨ ਕੁਮਾਰ ਸਣੇ 11 ਪੁਲਿਸ ਅਧਿਕਾਰੀ ਸਨਮਾਨਿਤ ਹੋਣਗੇ। ਗਣਤੰਤਰ ਦਿਵਸ ਦੇ ਮੌਕੇ ਸੀਐੱਮ ਮਾਨ ਵੱਲੋਂ ਇਨ੍ਹਾਂ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ 4 ਅਫ਼ਸਰਾਂ ਨੂੰ ਚੀਫ਼ ਮੀਨਿਸਟਰ ਸੁਰੱਖਿਆ ਮੈਡਲ ਦਿੱਤੇ ਜਾਣਗੇ। DGP ਪੰਜਾਬ ਨੇ ਸਨਮਾਨਿਤ ਹੋਣ ਵਾਲੇ ਅਫ਼ਸਰਾਂ ਦੀ ਸੂਚੀ ਜਾਰੀ ਕੀਤੀ ਹੈ।