Punjab Vigilance Bureau: ਵਿਜੀਲੈਂਸ ਵੱਲੋਂ ਤਾਪ ਬਿਜਲੀ ਘਰਾਂ ਤੇ ਸੂਰਜੀ ਊਰਜਾ ਦੇ `ਬਿਜਲੀ ਖ਼ਰੀਦ ਸਮਝੌਤਿਆਂ` ਦੀ ਜਾਂਚ ਸ਼ੁਰੂ
ਰਵਿੰਦਰ ਸਿੰਘ Mon, 15 Jan 2024-10:10 am,
ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿੱਚ ਪਾਵਰ ਪਰਚੇਜ਼ ਅਗਰੀਮੈਂਟ ਉਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 2007 ਤੋਂ ਲੈ ਕੇ 2017 ਦੇ ਕਾਰਜਕਾਲ ਤੱਕ ਹੋਏ ਐਗਰੀਮੈਂਟਾਂ ਸਬੰਧੀ ਵਿਜੀਲੈਂਸ ਨੇ ਫਾਈਲਾਂ ਮੰਗਵਾ ਲਈਆਂ ਹਨ। ਇਸ ਜਾਂਚ ਦੇ ਘੇਰੇ ਵਿੱਚ ਬਠਿੰਡਾ, ਮਾਨਸਾ ਅਤੇ ਰਾਜਪੁਰਾ ਪਾਵਰ ਪਲਾਂਟ ਦੱਸੇ ਜਾ ਰਹੇ ਹਨ।