Viral Video: ਹਸਪਤਾਲ ’ਚ DJ ਲਗਾ ਕੇ ਨਰਸਾਂ ਨੇ ਪਾਏ ਭੰਗੜੇ, ਸੀਨੀਅਰ ਅਫਸਰ ਵੀ ਸ਼ਾਮਿਲ, ਵੀਡੀਓ ਵਾਇਰਲ
Jul 26, 2023, 12:06 PM IST
Viral Video: ਸੋਸ਼ਲ ਮੀਡਿਆ ਤੇ ਬਠਿੰਡਾ ਦੇ ਇਕ ਸਰਕਾਰੀ ਹਸਪਤਾਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਥੇ ਹਸਪਤਾਲ ’ਚ ਮਹਿਲਾ ਸਟਾਫ ਵੱਲੋਂ ਡੀਜੇ ਤੇ ਭੰਗੜੇ ਪਾਉਂਦੇ ਹੋਏ ਦੇਖਿਆ ਗਿਆ। ਇਕ ਪਾਸੇ ਜਿਥੇ ਹਸਪਤਾਲਾਂ ’ਚ ਮਰੀ਼ਜਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਉੱਚੀ ਆਵਾਜ਼ ’ਚ ਲਾਉਂਡ ਸਪੀਕਰ ਲਗਾਉਣ ਤੇ ਸਖ਼ਤ ਪਾਬੰਦੀ ਹੁੰਦੀ ਹੈ, ਉਥੇ ਹੀ ਦੂਜੇ ਪਾਸੇ ਸਥਾਨਕ ਮੰਡੀ ਸਥਿਤ ਸਰਕਾਰੀ ਹਸਪਤਾਲ ’ਚ ਮਹਿਲਾ ਸਟਾਫ ਵੱਲੋਂ ਡੀਜੇ ਤੇ ਖੂਬ ਭੰਗੜੇ ਪਾਏ ਗਏ। ਇਸਦੇ ਨਾਲ ਹੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਵੱਲੋਂ ਨਰਸਾਂ ਨੂੰ ਭੰਗੜਾ ਪਾਉਣ ਤੋਂ ਰੋਕਣ ਦੀ ਥਾਂ ਉਨ੍ਹਾਂ ਦਾ ਸਾਥ ਦਿੰਦਿਆਂ ਖੁੱਦ ਨੱਚਦੇ ਹੋਏ ਦਿਖੀ। ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਮਿਲ ਬਾਂਸਲ ਨਾਲ ਗੱਲਬਾਤ ਕੀਤੀ ਗਈ, ਵੀਡੀਓ ਵੇਖੋ ਤੇ ਜਾਣੋ..