ਚੰਡੀਗੜ੍ਹ ਦੀ ਨਿੱਜੀ ਯੂਨਿਵਰਸਿਟੀ ਦਾ ਹਾਲ ਬੁਰਾ, ਦਾਲ `ਚੋਂ ਨਿਕਲਿਆ ਮਰਿਆ ਹੋਇਆ ਚੂਹਾ!
Nov 22, 2022, 14:46 PM IST
Dead rat found in hostel food: ਯੂਨੀਵਰਸਿਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਮਰਿਆ ਚੂਹਾ ਪੀਲੀ ਦਾਲ ਵਿੱਚ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਇਸ ਨੂੰ ਬੁਆਏਜ਼ ਹੋਸਟਲ ਦਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇਸ ਸਬੰਧੀ ਯੂਨੀਵਰਸਿਟੀ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਅਨੁਸਾਰ ਇਹ ਮਾਮਲਾ ਅਜੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।