Viral Video: ਇਰਾਨ ਦੀ ਕੁੜੀ ਨੂੰ UP ਦੇ ਮੁੰਡੇ ਨਾਲ ਹੋਇਆ ਪਿਆਰ, ਹੁਣ ਆਈ ਭਾਰਤ
Viral Video of Iranian girl : ਯੂਪੀ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਦਿਵਾਕਰ ਕੁਮਾਰ ਦੀ ਈਰਾਨੀ ਕੁੜੀ ਫੈਜ਼ਾ ਨਾਲ ਪ੍ਰੇਮ ਕਹਾਣੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਿਵਾਕਰ ਇੱਕ YouTuber ਹੈ। ਇਕ ਚੈਨਲ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਫੈਜ਼ਾ ਨਾਲ ਇੰਸਟਾਗ੍ਰਾਮ 'ਤੇ ਸੰਪਰਕ ਸੀ। ਦਿਵਾਕਰ ਨੇ ਦੱਸਿਆ ਕਿ ਸ਼ੁਰੂਆਤ 'ਚ ਦੋਵੇਂ ਇੰਸਟਾਗ੍ਰਾਮ 'ਤੇ ਗੱਲ ਕਰਦੇ ਸਨ। ਹੌਲੀ-ਹੌਲੀ ਦੋਵੇਂ ਇਕ-ਦੂਜੇ ਨੂੰ ਸਮਝਣ ਲੱਗੇ ਅਤੇ ਗੱਲਬਾਤ ਪਿਆਰ ਵਿਚ ਬਦਲ ਗਈ। ਇਸ ਤੋਂ ਬਾਅਦ ਦੋਹਾਂ ਨੇ ਮਿਲਣ ਦਾ ਫੈਸਲਾ ਕੀਤਾ। ਦਿਵਾਕਰ ਪਿਛਲੇ ਸਾਲ ਟੂਰਿਸਟ ਵੀਜ਼ੇ 'ਤੇ ਈਰਾਨ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।