ਛੋਟੇ ਮੁੰਡੇ ਦਾ ਕੋਬਰਾ ਨੂੰ ਨਹਿਲਾਉਂਦੇ ਹੋਏ ਦਾ ਵੀਡੀਓ ਹੋਰਿਆ ਵਾਇਰਲ, ਹਰ ਕੋਈ ਹੋਇਆ ਹੈਰਾਨ..
Dec 07, 2022, 18:26 PM IST
ਸੋਸ਼ਲ ਮੀਡਿਆ ਤੇ ਕਿੰਗ ਕੋਬਰਾ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕੀ ਇੱਕ ਮੁੰਡਾ ਕੋਬਰਾ ਸੱਪ ਨੂੰ ਪਾਣੀ ਨਾਲ ਇਉਂ ਨਹਲਾਉਂਦਾ ਦਿਖਾਈ ਦੇ ਰਿਹਾ ਹੈ, ਜਿਵੇਂ ਇਹ ਉਸਦਾ ਬੱਚਾ ਹੋਵੇ। ਵੀਡੀਓ ਵਿੱਚ ਮੁੰਡਾ ਬਾਲਟੀ ਅਤੇ ਪਾਣੀ ਲੈਂਦਾ ਹੈ, ਫਿਰ ਇੱਕ ਮੱਗ ਨਾਲ ਕੋਬਰਾ ਦੇ ਮੂੰਹ 'ਤੇ ਪਾਣੀ ਪਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਉਹ ਇੱਕ ਜਾਂ ਦੋ ਵਾਰ ਨਹੀਂ ਸਗੋਂ ਕਈ ਵਾਰ ਕਰਦਾ ਹੈ ਅਤੇ ਇਸ ਦੇ ਪੂਰੇ ਸਰੀਰ ਨੂੰ ਰਗੜ ਕੇ ਸਾਫ਼ ਕਰਦਾ ਹੈ। ਵੀਡੀਓ ਵੇਖ ਕੇ ਲੋਕੀ ਕਾਫੀ ਹੈਰਾਨ ਰਹਿ ਗਏ ਹਨ।