ਕਰੀਨਾ ਕਪੂਰ ਦਾ ਆਪਣੇ ਬੇਟੇ ਜੇਹ ਨਾਲ ਯੋਗਾ ਕਰਦੇ ਦਾ ਕਿਊਟ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
Viral Video of Kareena Kapoor son Jeh Ali Khan doing Yoga: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਜਿਮ ਅਤੇ ਯੋਗਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਕਰੀਨਾ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਜੇਹ ਅਲੀ ਖਾਨ ਨੇ ਕਰੀਨਾ ਕਪੂਰ ਦੇ ਯੋਗਾ ਸੈਸ਼ਨ ਨੂੰ ਕਾਫ਼ੀ ਦਿਲਚਸਪ ਬਣਾਇਆ।