ਟਿਕਟੋਕ ਸਟਾਰ ਬਿੱਟੂ ਸਿੰਘ (Bee2) ਨਾਲ ਤੁੰਬੀ ਦਾ ਆਨੰਦ ਮਾਣਦੇ ਵਿੱਖੇ ਗਿੱਪੀ ਗਰੇਵਾਲ
Dec 17, 2022, 20:13 PM IST
ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'maujaan Hi maujaan' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਗਿੱਪੀ ਕਦੇ ਵੀ ਸੈੱਟ ਤੋਂ ਝਲਕ ਸਾਂਝੀ ਕਰਨ ਦਾ ਮੌਕਾ ਨਹੀਂ ਗੁਆਉਂਦੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੰਜਾਬ ਦੇ ਰਵਾਇਤੀ ਸਾਜ਼-'ਤੁੰਬੀ' ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।