Bathinda News: ਬਠਿੰਡਾ `ਚ ਜਨਤਕ ਟਾਇਲਟ ਤੋਂ ਪਾਣੀ ਭਰ ਕੇ ਵੈਸ਼ਨੋ ਢਾਬੇ ਉਤੇ ਕੀਤਾ ਜਾ ਰਿਹਾ ਇਸਤੇਮਾਲ
Bathinda News: ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜੇ ਬਣੀ ਮੱਛੀ ਮਾਰਕੀਟ ਵਿੱਚ ਵੈਸ਼ਨੋ ਢਾਬਾ ਮਾਲਕਾਂ ਵੱਲੋਂ ਟਾਇਲਟ ਦੇ ਪਾਣੀ ਦੇ ਇਸਤੇਮਾਲ ਦੀ ਵੀਡੀਓ ਵਾਇਰਲ ਹੋਈ ਹੈ। ਪ੍ਰਵਾਸੀਆਂ ਵੱਲੋਂ ਚਲਾਏ ਜਾ ਰਹੇ ਢਾਬੇ ਵਿੱਚ ਟਾਇਲਟ ਦੇ ਪਾਣੀ ਦੀ ਵਰਤੋਂ ਨੇ ਖੜ੍ਹੇ ਕਈ ਸਵਾਲ ਕੀਤੇ ਹਨ। ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਤੇਜ਼ੀ ਨਾਲ ਹੋ ਰਹੀ ਹੈ। ਲੋਕਾਂ ਵੱਲੋਂ ਢਾਬੇ ਮਾਲਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।