Weather Update Today: ਕੜਾਕੇ ਦੀ ਠੰਡ! ਕਈ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ, ਵੇਖੋ ਵੀਡੀਓ
Weather Update Today:ਸੰਘਣੀ ਧੁੰਦ ਅਤੇ ਠੰਡ ਦੇ ਕਹਿਰ ਕਰਕੇ ਹੁਣ ਜਹਾਜ਼ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਦੋਵਾਂ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਉਡਾਣਾਂ ਦੇ ਸੰਚਾਲਨ ਵਿੱਚ ਦੇਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਸਮੇਤ ਲਗਭਗ 120 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਹ ਜਾਣਕਾਰੀ ਦਿੱਲੀ ਏਅਰਪੋਰਟ ਐਫਆਈਡੀਐਸ ਤੋਂ ਮਿਲੀ ਹੈ।