ਕੀ ਹੈ ਗਠੀਏ ਦਾ ਰੋਗ? ਕੀ ਗੋਡਿਆਂ ਤੋਂ ਇਲਾਵਾ ਹੋਰ ਜੋੜਾਂ `ਤੇ ਵੀ ਕਰਦਾ ਹੈ ਅਸਰ
Fri, 28 Oct 2022-3:00 pm,
ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਿੱਚ ਇੱਕ ਬਹੁਤ ਆਮ ਹੋ ਰਹੀ ਬਿਮਾਰੀ ਹੈ ਗਠੀਆ (Rheumatoid Arthritis), ਇਹ ਰੋਗ ਅਕਸਰ 20 ਤੋਂ 40 ਸਾਲ ਦੀਆਂ ਔਰਤਾਂ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਇਸ ਵਿੱਚ ਤੁਹਾਡੇ ਸਰੀਰ ਦੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਦਰਦ ਸਰੀਰ ਦੇ ਕਿਸੇ ਵੀ ਜੋੜ ਵਿੱਚ ਹੋ ਸਕਦਾ ਹੈ। ਪਰ ਮੁਖ ਤੌਰ ਤੇ ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿੱਚ ਹੁੰਦਾ ਹੈ।
ਇਹ ਹੁੰਦੇ ਹਨ ਇਸਦੇ ਲੱਛਣ:
● ਹੱਥਾਂ ਪੈਰਾਂ ਵਿਚ ਸੋਜ
● ਜੋੜਾਂ ਵਿੱਚ ਦਰਦ
● ਸਰੀਰ ਵਿੱਚ ਅਕੜਾਅ
ਜੇਕਰ ਸਮੇਂ ਸਿਰ ਇਸਦੀ ਪਛਾਣ ਕਰ ਲਈ ਜਾਵੇ ਤਾਂ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਕਿਉਂਕਿ ਹਰ ਗਠੀਏ ਦੇ ਮਰੀਜ਼ ਨੂੰ ਗੋਡੇ ਬਦਲਾਉਣ ਦੀ ਲੋੜ ਨਹੀਂ ਹੁੰਦੀ। ਅਜਿਹਾ ਕਰਨ ਲਈ ਤੁਸੀਂ ਡਾਕਟਰ ਨਾਲ ਗੱਲਬਾਤ ਕਰਕੇ ਟੈਸਟਾਂ ਦੀ ਮਦਦ ਲੈ ਸਕਦੇ ਹੋ ਅਤੇ ਆਪਣਾ ਇਲਾਜ ਕਰਾ ਸਕਦੇ ਹੋ। ਤੁਹਾਨੂੰ ਆਪਣੀ ਜੀਵਨਸ਼ੈਲੀ 'ਤੇ ਵੀ ਧਿਆਨ ਦੇਣਾ ਹੋਵੇਗਾ ਅਤੇ ਰੋਜ਼ਾਨਾ ਕਸਰਤ ਦਾ ਨੇਮ ਵੀ ਅਪਣਾਉਣਾ ਹੋਵੇਗਾ।