Jyoti Aamge News: ਦੁਨੀਆ ਦੀ ਸਭ ਤੋਂ ਛੋਟੀ ਔਰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਰਵਿੰਦਰ ਸਿੰਘ Sun, 09 Jun 2024-3:00 pm,
Jyoti Aamge News: ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਮਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਜੋਤੀ ਆਮਗੇ ਦਾ ਨਾਂ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਹੋ ਚੁੱਕਾ ਹੈ। ਉਸਦੀ ਉਚਾਈ ਸਿਰਫ 62.8 ਸੈਂਟੀਮੀਟਰ ਹੈ। ਮਤਲਬ ਲਗਭਗ 2 ਫੁੱਟ ਅਤੇ ਅੱਧਾ ਇੰਚ। ਉਸ ਦੀ ਉਮਰ ਹੁਣ 30 ਸਾਲ ਹੈ। ਆਮਗੇ ਨੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।