Batala News: ਦੋ ਪਹੀਆ ਵਾਹਨਾਂ `ਤੇ ਚਾਈਨਾ ਡੋਰ ਤੋਂ ਬਚਣ ਲਈ ਨੌਜਵਾਨਾਂ ਦਾ ਦੇਸੀ ਜੁਗਾੜ
Batala News: ਚਾਈਨਾ ਡੋਰ ਨਾਲ ਪਿਛਲੇ ਦਿਨੀਂ ਬਟਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਕੁਝ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਬਟਾਲਾ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਦੇਸੀ ਜੁਗਾੜ ਬਣਾਇਆ ਹੈ ਕਿ ਦੋ ਪਹੀਆ ਵਾਹਨ ਉਤੇ ਲੱਗ ਜਾਵੇ ਤਾਂ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਰੁਕ ਸਕਦਾ ਹੈ। ਬਟਾਲਾ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਕੈਂਪ ਲਗਾਇਆ ਜਿਸ ਵਿੱਚ ਸੈਂਕੜੇ ਦੋ ਪਹੀਆਂ ਵਾਹਨਾਂ ਨੂੰ ਦੇਸੀ ਜੁਗਾੜ ਲਗਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।