Fazilka Accident News: ਅਵਾਰਾ ਪਸ਼ੂ ਨਾਲ ਟਕਰਾਉਣ ਪਿਛੋਂ ਸੜਕ `ਤੇ ਡਿੱਗੇ ਬਾਈਕ ਚਾਲਕ ਉਤੋਂ ਟਰੱਕ ਲੰਘਿਆ; ਦਰਦਨਾਕ ਮੌਤ
Fazilka Accident News: ਫਾਜ਼ਿਲਕਾ ਦੇ ਪਿੰਡ ਬੱਘੇ ਕੇ ਮੋੜ ਵਿਖੇ ਦੇਰ ਰਾਤ ਇੱਕ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂਆਂ ਨਾਲ ਟਕਰਾਉਣ ਮਗਰੋਂ ਦਰਦਨਾਕ ਮੌਤ ਹੋ ਗਈ। ਦਰਅਸਲ ਆਪਣੇ ਘਰ ਜਾ ਰਹੇ 20 ਸਾਲਾਂ ਨੌਜਵਾਨ ਦੇ ਮੋਟਰਸਾਈਕਲ ਦੀ ਅਵਾਰਾ ਪਸ਼ੂਆਂ ਨਾਲ ਟੱਕਰ ਹੋ ਗਈ। ਬੱਗੇ ਕੇ ਮੋੜ ਵਿਖੇ ਪਹਿਲਾਂ ਉਕਤ ਨੌਜਵਾਨ ਦੀ ਅਵਾਰਾ ਪਸ਼ੂ ਦੇ ਨਾਲ ਟੱਕਰ ਹੋਈ, ਜਿਸ ਤੋਂ ਬਾਅਦ ਉਹ ਸੜਕ ਉਤੇ ਡਿੱਗ ਪਿਆ। ਪਿੱਛੇ ਆ ਰਹੇ ਇੱਕ ਕੈਂਟਰ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਮੰਡੀ ਲਾਧੂਕਾ ਵਿਖੇ ਹੇਅਰ ਕੱਟ ਦਾ ਕੰਮ ਕਰਦਾ ਸੀ ਜੋ ਪਿੰਡ ਨਿਧਾਨਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਘਟਨਾ ਸਥਾਨ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਹਾਲਾਂਕਿ ਮੌਕੇ ਉਤੇ ਲੋਕਾਂ ਵੱਲੋਂ ਅਵਾਰਾ ਪਸ਼ੂਆਂ ਕਰਕੇ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।