Mansa News: ਮਾਨਸਾ ਜੁਡੀਸ਼ੀਅਲ `ਚ ਚਪੜਾਸੀ ਦੀਆਂ 8 ਅਸਾਮੀਆਂ ਲਈ 3700 ਨੌਜਵਾਨ ਪੁੱਜੇ
Mansa News: ਸਰਕਾਰਾਂ ਆਪਣੇ ਵੱਲੋਂ ਮੰਚਾਂ ਤੋਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਦੂਰ ਹੈ। ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ ਅੱਠ ਅਸਾਮੀਆਂ ਲਈ 3700 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਤੇ ਇਨ੍ਹਾਂ ਉਮੀਦਵਾਰਾਂ ਵਿੱਚ ਬੀਏ, ਬੀਐਡ, ਐਮਸੀਏ, ਆਈਟੀਆਈ, ਐਮਬੀਏ ਤੇ ਹੋਰ ਡਿਗਰੀਆਂ ਹਾਸਲ ਉਮੀਦਵਾਰ ਇੰਟਰਵਿਊ ਦੇਣ ਲਈ ਪਹੁੰਚ ਰਹੇ ਹਨ।