ਅੱਜ ਹੋਵੇਗਾ ਜ਼ੀਰਾ ਮੋਰਚਾ ਚੁੱਕਣ ਦਾ ਫੈਸਲਾ, CM ਮਾਨ ਦੇ ਫੈਸਲੇ ਦਾ ਕਿਸਾਨਾਂ ਨੇ ਕੀਤਾ ਸਵਾਗਤ
Jan 19, 2023, 11:52 AM IST
ਇਸ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਕਿ ਜ਼ੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ 24 ਜੁਲਾਈ 2022 ਤੋਂ ਚੱਲ ਰਿਹਾ ਧਰਨਾ ਖਤਮ ਕੀਤਾ ਜਾਵੇਗਾ ਜਾਂ ਨਹੀਂ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਕੁਝ ਮੰਗ ਕੀਤੀ ਸੀ ਇੱਕ ਤਾਂ ਸਰਕਾਰ ਸਾਨੂੰ ਇਸ ਫੈਕਟਰੀ ਨੂੰ ਬੰਦ ਕਰਨ ਸਬੰਧੀ ਲਿਖਤੀ ਰੂਪ ਦੇਵੇ, ਕਿਸਾਨਾਂ 'ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਦੇ ਨਾਲ ਹੀ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ। ਸਹਿਲਤੋ ਲਈ ਹਸਪਤਾਲ ਖੋਲ੍ਹਿਆ ਜਾਵੇ। ਕਿਸਾਨਾਂ ਨੇ CM ਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਅੱਜ ਜੋ ਸਾਂਝਾ ਮੋਰਚਾ ਵਲੋਂ ਮੀਟਿੰਗ ਕੀਤੀ ਜਾਵੇਗੀ ਜਿਸਦੇ ਬਾਅਦ ਆਖਰੀ ਫੈਸਲਾ ਲੀਤਾ ਜਾਵੇਗਾ।