ਮੋਰਚਾ ਮੀਟਿੰਗ ਦਾ ਫੈਸਲਾ-ਜ਼ੀਰਾ ਮੋਰਚਾ ਰਹੇਗਾ ਜਾਰੀ, ਫੈਕਟਰੀ ਮਾਲਿਕ `ਤੇ ਹੋਵੇ ਕਾਨੂੰਨੀ ਕਾਰਵਾਈ
Jan 19, 2023, 18:13 PM IST
ਸਾਂਝਾ ਮੋਰਚਾ ਮੀਟਿੰਗ 'ਚ ਲਏ ਗਏ ਫੈਸਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕੀ ਮੋਰਚਾ ਲਗਾਤਾਰ ਜਾਰੀ ਰਹੇਗਾ। ਮੋਰਚਾ ਵਲੋਂ ਕਿਹਾ ਗਿਆ ਹੈ ਕੀ ਸਰਕਾਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰੇ ਤੇ ਫੈਕਟਰੀ ਮਾਲਿਕ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਲੋਕਾਂ ਨੂੰ ਸਿਹਤ ਸਹੂਲਤ ਦੇਣ ਲਈ ਹਸਪਤਾਲ ਖੋਲ੍ਹਿਆ ਜਾਵੇ। ਦੱਸ ਦਈਏ ਜ਼ੀਰਾ ਫੈਕਟਰੀ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਜਿੱਥੇ ਓਹਨਾਂ ਨੇ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸੀ।