15 ਸਾਲ ਤੋਂ ਛੋਟੇ ਬੱਚਿਆਂ 'ਚ ਪਾਇਆ ਜਾ ਰਿਹਾ ਹੈ ਇਹ ਜਾਨਲੇਵਾ ਵਾਇਰਸ, ਜਾਣੋ ਕੀ ਹੈ ਇਸਦੇ ਲੱਛਣ ਅਤੇ ਇਲਾਜ

Manpreet Singh
Jul 17, 2024

ਚਾਂਦੀਪੁਰਾ ਵਾਇਰਸ ਮੁੱਖ ਤੌਰ 'ਤੇ ਰੇਤ ਦੀਆਂ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਦੁਆਰਾ ਫੈਲਦਾ ਹੈ। ਇਹ ਬੱਚਿਆਂ ਵਿੱਚ ਗੰਭੀਰ ਤੌਰ 'ਤੇ ਪਾਇਆ ਜਾ ਰਿਹਾ ਹੈ।

ਮੈਡੀਕਲ ਅਤੇ ਸਿਹਤ ਵਿਭਾਗ ਨੇ ਚਾਂਦੀਪੁਰਾ ਵਾਇਰਸ ਨੂੰ ਲੈ ਕੇ ਹਰ ਸਟੇਟ ਵਿੱਚ ਅਲਰਟ ਜਾਰੀ ਕਰ ਦਿੱਤੋ ਹੈ।

ਚਾਂਦੀਪੁਰਾ ਵਾਇਰਸ ਦੇ ਕਾਰਨ ਗੁਜਰਾਤ ਅਤੇ ਰਾਜਸਥਾਨ ਵਿੱਚ ਕਾਫ਼ੀ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਇਥੇ ਜਾਣੋ ਕੀ ਹਨ ਚਾਂਦੀਪੁਰਾ ਵਾਇਰਸ ਦੇ ਲੱਛਣ

High Fever

ਇਸ ਵਾਇਰਸ ਦਾ ਸਭ ਤੋਂ ਪਹਿਲਾ ਸ਼ੁਰੂਆਤੀ ਲੱਛਣ ਅਚਾਨਕ ਤੇਜ਼ ਬੁਖਾਰ ਹੋਣਾ ਹੈ। ਜੇਕਰ ਤੁਹਾਡੇ ਬੱਚੇ ਨੂੰ ਅਚਾਨਕ ਤੇਜ਼ ਬੁਖਾਰ ਹੋ ਜਾਂਦਾ ਹੈ ਤਾਂ ਇਸਨੂੰ ਸਧਾਰਨ ਬੁਖਾਰ ਨਾ ਸਮਝੋਂ।

Severe Headache

ਚਾਂਦੀਪੁਰਾ ਵਾਇਰਸ ਦੇ ਕਾਰਨ ਮਰੀਜ਼ ਅਕਸਰ ਗੰਭੀਰ ਸਿਰ ਦਰਦ ਦਾ ਅਨੁਭਵ ਕਰਦੇ ਹਨ।

Vomiting

ਇੱਕ ਵਾਇਰਸ ਦੌਰਾਨ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਕਈ ਵਾਰ ਬੱਚਿਆਂ ਨੂੰ ਇਸ ਹਾਲਾਤ ਵਿਚ ਕੜਵੱਲ ਅਤੇ ਦੌਰੇ ਪੈ ਸਕਦੇ ਹਨ।

ਚਾਂਦੀਪੁਰਾ ਵਰਗੇ ਜਾਨਲੇਵਾ ਵਾਇਰਸ ਤੋਂ ਬਚਣ ਲਈ ਅਪਣਾਓ ਇਹ ਤਰੀਕੇ

Use Bed Nets

ਸੌਣ ਵੇਲੇ ਮੱਛਰਦਾਨੀ ਦਾ ਪ੍ਰਯੋਗ ਕਰੋ। Sandfly ਵਾਲੀ ਥਾਵਾਂ 'ਤੇ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਵੇ।

Clean Surroundings

Sandfly ਦੇ ਪ੍ਰਜਨਨ ਨੂੰ ਰੋਕਣ ਲਈ ਕੂੜੇ ਦੇ ਢੇਰ, ਖੜਾ ਪਾਣੀ, ਅਤੇ ਸੜਨ ਵਾਲਾ ਜੈਵਿਕ ਕੂੜਾ ਆਪਣੇ ਘਰ ਦੇ ਆਲੇ-ਦੁਆਲੇ ਜਮ੍ਹਾਂ ਨਾ ਹੋਣ ਦੇਵੋ।

Get Medical Help Immediately

ਜੇਕਰ ਬੱਚੇ ਨੂੰ ਤੇਜ਼ ਬੁਖਾਰ, ਸਿਰ ਦਰਦ, ਜਾਂ ਉਲਟੀਆਂ ਵਰਗੇ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਵੋ। ਇਲਾਜ ਬਾਰੇ ਡਾਕਟਰੀ ਪੇਸ਼ੇਵਰਾਂ ਦੁਆਰਾ ਦਿੱਤੀ ਗਈ ਸਲਾਹ ਦੀ ਪਾਲਣਾ ਕਰੋ।

VIEW ALL

Read Next Story