ਬਾਜ਼ਾਰ 'ਚੋਂ ਪਿਆਜ਼ ਲਿਆਉਣ ਦੀ ਬਜਾਏ ਆਸਾਨੀ ਨਾਲ ਗਮਲੇ ਵਿੱਚ ਉਗਾਓ

Manpreet Singh
Jul 11, 2024

ਪਿਆਜ਼ ਦੀ ਵਰਤੋਂ ਲਗਭਗ ਹਰ ਘਰ ਵਿੱਚ ਰੋਜ਼ਾਨਾ ਕੀਤੀ ਜਾਂਦੀ ਹੈ।

ਇਸ ਸਮੇਂ ਦੇਸ਼ ਵਿੱਚ ਪਿਆਜ਼ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ।

ਤੁਸੀਂ ਪਿਆਜ਼ ਨੂੰ ਘਰ 'ਚ ਉਗਾ ਕੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।

ਆਓ ਜਾਣਦੇ ਹਾਂ ਕਿ ਪਿਆਜ਼ ਨੂੰ ਘਰ 'ਚ ਕਿਵੇਂ ਉਗਾਇਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਖੇਤ ਦੀ ਮਿੱਟੀ ਨੂੰ ਇੱਕ ਵੱਡੇ ਮੂੰਹ ਵਾਲੇ ਗਮਲੇ ਵਿੱਚ ਭਰ ਦਿਓ।

ਇਸ ਮਿੱਟੀ 'ਚ ਖਾਦ ਅਤੇ ਪਾਣੀ ਮਿਲਾਓ, ਇਸ ਤੋਂ ਬਾਅਦ ਹਰੇ ਪੱਤੇ ਵਾਲਾ ਪਿਆਜ਼ ਲਓ।

ਉਸ ਤੋਂ ਬਾਅਦ ਹਰੇ ਪੱਤੇ ਵਾਲੇ ਪਿਆਜ਼ ਨੂੰ ਗਮਲੇ ਦੀ ਮਿੱਟੀ ਵਿੱਚ ਦਬਾਓ। ਇਹ ਜ਼ਰੂਰੀ ਹੈ ਕਿ ਪਿਆਜ਼ ਦੇ ਪੱਤੇ ਦਾ ਹਿੱਸਾ ਬਾਹਰ ਵੱਲ ਰਹੇ।

ਇਸੇ ਤਰ੍ਹਾਂ ਬਾਕੀ ਸਾਰੇ ਪਿਆਜ਼ਾਂ ਨੂੰ ਵੀ ਕੁੱਝ ਦੂਰੀ 'ਤੇ ਗਮਲੇ ਵਿੱਚ ਲਗਾਓ।

ਧਿਆਨ ਰਹੇ ਕਿ ਪਿਆਜ਼ ਬੀਜਣ ਤੋਂ ਬਾਅਦ ਉਸ 'ਚ ਪਾਣੀ ਨਾ ਪਾਵੇ।

ਪਿਆਜ਼ ਦੇ ਸਹੀ ਵਾਧੇ ਲਈ ਗਮਲੇ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਧੁੱਪ ਅਤੇ ਛਾਂ ਦੋਵੇਂ ਬਰਾਬਰ ਉਪਲਬਧ ਹੋਣ।

VIEW ALL

Read Next Story