ਬਰਸਾਤ ਦਾ ਮੌਸਮ ਕਾਫ਼ੀ ਸੁਹਾਵਣਾ ਹੋਣ ਕਾਰਨ ਅਕਸਰ ਚਟਪਟੀ ਚੀਜ਼ ਖਾਣ ਦਾ ਮਨ ਕਰਦਾ ਹੈ। ਅਜਿਹੇ ਮੌਸਮ ਵਿੱਚ ਤਲਿਆ ਹੋਇਆ ਭੋਜਨ ਖਾਣਾ ਮਜ਼ੇਦਾਰ ਹੁੰਦਾ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਪਕੌੜੇ ਖਾਂਦੇ ਹੋ ਤਾਂ ਤੁਹਾਡਾ ਦਿਨ ਵਧੀਆ ਬਣ ਜਾਂਦਾ ਹੈ।

Ravinder Singh
Jul 16, 2024

ਪਰ ਜ਼ਿਆਦਾ ਤੇਲ ਵਾਲੀਆਂ ਅਤੇ ਮਸਾਲੇਦਾਰ ਚੀਜ਼ਾਂ ਖਾਣ ਨਾਲ ਸਿਹਤ ਖ਼ਰਾਬ ਹੁੰਦੀ ਹੈ।

ਕਾਲੇ ਛੋਲੇ ਦੀ ਚਾਟ ਬਣਾ ਕੇ ਵੀ ਖਾ ਸਕਦੇ ਹੋ, ਇਹ ਸਿਹਤ ਲਈ ਫਾਇਦੇਮੰਦ ਹੈ। ਇਸ ਵਿੱਚ ਵਿਟਾਮਿਨ ਏ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ।

ਕਾਲੇ ਚਨੇ ਦੀ ਚਾਟ ਨੂੰ ਬਣਾਉਣ ਲਈ ਇਕ ਕੱਪ ਚਨੇ ਨੂੰ ਭਿਓ ਕੇ ਰਾਤ ਭਰ ਛੱਡ ਦੋ ਜਦੋਂ ਚਨੇ ਨਰਮ ਹੋ ਜਾਣ ਤਾਂ ਪਿਆਜ਼, ਟਮਾਟਰ, ਨਿੰਬੂ ਅਤੇ ਖੀਰਾ ਪਾਓ। ਉੱਪਰ ਚਾਟ ਮਸਾਲਾ, ਕਾਲਾ ਨਮਕ ਪਾਓ, ਇਸ ਨੂੰ ਮਿਕਸ ਕਰੋ ਅਤੇ ਆਨੰਦ ਲਓ।

ਝਾਲਮੂਰੀ ਖਾਣ ਨਾਲ ਤੁਹਾਡੀ ਭੁੱਖ ਦੂਰ ਹੋ ਜਾਂਦੀ ਹੈ। ਇਸ ਨੂੰ ਬਣਾਉਣ ਲਈ 2 ਤੋਂ 4 ਕੱਪ ਚੌਲ ਲਓ। ਉਬਲੇ ਹੋਏ ਆਲੂਆਂ ਨੂੰ ਮੈਸ਼ ਕਰੋ ਅਤੇ ਇਸ ਨੂੰ ਮਿਲਾਓ। ਇਸ ਵਿਚ ਖੀਰਾ, ਟਮਾਟਰ, ਬਾਰੀਕ ਕੱਟਿਆ ਪਿਆਜ਼, ਹਰਾ ਧਨੀਆ, ਚਾਟ ਮਸਾਲਾ, ਕਾਲਾ ਨਮਕ, ਹਰੀ ਚਟਨੀ, ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਕੇ ਖਾਓ।

ਤੁਸੀਂ ਆਲੂ ਦੀ ਚਾਟ ਨਾਲ ਵੀ ਆਪਣੀ ਇੱਛਾ ਪੂਰੀ ਕਰ ਸਕਦੇ ਹੋ। ਆਲੂਆਂ ਨੂੰ ਟੁਕੜਿਆਂ ਵਿੱਚ ਕੱਟੋ ਤੇ ਹਲਕੇ ਤੇਲ ਵਿੱਚ ਭੁੰਨ ਲਓ। ਟਮਾਟਰ, ਨਮਕ, ਹਰੀ ਮਿਰਚ, ਚਾਟ ਮਸਾਲਾ, ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਉੱਪਰ ਹਰਾ ਧਨੀਆ ਛਿੜਕ ਕੇ ਸਰਵ ਕਰੋ।

ਬਰਸਾਤ ਦੇ ਮੌਸਮ ਵਿੱਚ, ਮਸਾਲੇਦਾਰ ਲਸਣ ਤੇ ਲਾਲ ਮਿਰਚ ਦੀ ਚਟਨੀ ਤੇ ਮੇਅਨੀਜ਼ ਦੇ ਨਾਲ ਚਿਕਨ ਜਾਂ ਵੈਜ ਮੋਮੋਜ਼ ਦੀ ਇੱਕ ਪਲੇਟ ਦਾ ਸੁਆਦ ਵੱਖਰਾ ਹੁੰਦਾ ਹੈ। ਮੋਮੋ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਇਸ ਲਈ ਤੁਸੀਂ ਜੋ ਵੀ ਮੋਮੋ ਪਸੰਦ ਕਰਦੇ ਹੋ ਉਸ ਦਾ ਅਨੰਦ ਘਰ ਬੈਠੇ ਲਓ।

ਗੋਲਗੱਪਾ ਤੇ ਚਾਟ ਭਾਰਤੀਆਂ ਦੇ ਸਭ ਤੋਂ ਮਨਪਸੰਦ ਸਨੈਕਸ ਵਿੱਚੋਂ ਇੱਕ ਹਨ। ਪਾਣੀਪੁਰੀ ਜਾਂ ਗੋਲਗੱਪਾ ਮਿੱਠੀ ਅਤੇ ਖੱਟੀ ਇਮਲੀ ਦੀ ਚਟਨੀ, ਚਾਟ ਮਸਾਲਾ ਅਤੇ ਮੈਸ਼ ਕੀਤੇ ਆਲੂ ਤੁਹਾਡਾ ਦਿਨ ਸ਼ਾਨਦਾਰ ਬਣਾ ਦੇਣਗੇ। ਜਦੋਂ ਕਿ ਆਲੂ ਤੇ ਪਾਪੜੀ ਚਾਟ ਤੁਹਾਡੇ ਮੂੰਹ ਦਾ ਸਵਾਦ ਬਦਲ ਦੇਣਗੇ।

ਤੁਸੀਂ ਇਸ ਨੂੰ ਸ਼ਾਮ ਨੂੰ ਸਨੈਕ ਦੇ ਰੂਪ ਵਿੱਚ ਖਾ ਸਕਦੇ ਹੋ, ਇਸਦਾ ਮਜ਼ਾ ਲੈ ਸਕਦੇ ਹੋ। ਇਸ ਦੀ ਭਾਜੀ ਕਈ ਸਬਜ਼ੀਆਂ ਨੂੰ ਮੈਸ਼ ਕਰਕੇ ਬਣਾਈ ਜਾਂਦੀ ਹੈ। ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵੀ ਬਣਾਉਂਦੇ ਹਨ। ਤੁਸੀਂ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਵੀ ਬਣਾ ਸਕਦੇ ਹੋ।

VIEW ALL

Read Next Story