ਕਿੱਲ ਮੁਹਾਸੇ ਦੂਰ ਕਰਦੈ ਇਸ ਫਲ ਦਾ ਫੇਸਪੈਕ

Riya Bawa
Jul 21, 2024

Skin Care Tips

ਸੇਬ ਦੇ ਛਿਲਕੇ ਸਿਹਤ ਦੇ ਨਾਲ- ਨਾਲ ਚਿਹਰੇ ਨੂੰ ਚਮਕਦਾਰ ਅਤੇ ਖੂਬਸੂਰਤ ਬਣਾ ਸਕਦੇ ਹਨ।

Apple Peel Benefits

ਸੇਬ ਦੇ ਛਿਲਕੇ ਦੀ ਵਰਤੋਂ ਸਕਿਨ ਲਈ ਲਾਹੇਵੰਦ ਹੈ ਆਓ ਜਾਣਦੇ ਸੇਬ ਦੇ ਛਿਲਕੇ ਦੀ ਵਰਤੋਂ ਕਿਵੇਂ ਕਰਨੀ ਹੈ

Benefits of Apple Peel

ਜੇਕਰ ਤੁਸੀਂ ਸੇਬ ਦੇ ਛਿਲਕੇ ਦੇ ਫੇਸ ਪੈਕ ਦੀ ਵਰਤੋਂ ਕਰਦੇ ਹੋ ਤਾਂ ਇਹ ਚਿਹਰੇ ਨੂੰ ਨਰਮ ਅਤੇ ਚਮਕਦਾਰ ਬਣਾਉਣ 'ਚ ਮਦਦਗਾਰ ਹੈ।

Dark Circles under Eyes

ਸੇਬ ਦੇ ਛਿਲਕੇ ਦੇ ਫੇਸ ਪੈਕ ਦੀ ਵਰਤੋਂ ਕਰਕੇ ਤੁਸੀਂ ਅੱਖਾਂ ਦੇ ਹੇਠਾਂ ਡਾਕ ਸਪਟ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

Get rid of Stains

ਸੇਬ ਦੇ ਛਿਲਕੇ 'ਚ ਵਿਟਾਮਿਨ ਏ, ਸੀ, ਈ ਅਤੇ ਕੇ ਜ਼ਿਆਦਾ ਪਾਇਆ ਜਾਂਦਾ ਹੈ ਜੋ ਚਿਹਰੇ ਨੂੰ ਨਮੀ ਦੇਣ 'ਚ ਮਦਦ ਕਰਦਾ ਹੈ ਤੇ ਦਾਗ-ਧੱਬੇ ਤੋਂ ਵੀ ਛੁਟਕਾਰਾ ਦਵਾਉਂਦਾ ਹੈ।

How to make Apple peel face mask

ਇਸ ਦਾ ਫੇਸ ਪੈਕ ਬਣਾਉਣ ਲਈ ਸੇਬ ਦੇ ਛਿਲਕੇ ਨੂੰ ਕੁਝ ਦਿਨਾਂ ਲਈ ਧੁੱਪ 'ਚ ਸੁਕਾ ਲੀਓ, ਫਿਰ ਇਸ ਦਾ ਪਾਊਡਰ ਬਣਾਓ।

ਪੈਕ 'ਚ ਦੋ ਚਮਚ ਸੇਬ ਪਾਊਡਰ, ਇੱਕ ਚਮਚ ਬਾਰੀਕ ਪੀਸਿਆ ਹੋਇਆ Oatmeal ਪਾਊਡਰ ਅਤੇ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੈਕ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲਗਾਓ ਤੇ ਹੌਲੀ-ਹੌਲੀ ਮਾਲਿਸ਼ ਕਰੋ।

ਸੇਬ ਦੇ ਛਿਲਕੇ ਤੋਂ ਇੱਕ ਹੋਰ ਫੇਸ ਪੈਕ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇੱਕ ਕਟੋਰੀ 'ਚ ਸੇਬ ਦੇ ਛਿਲਕੇ ਦਾ ਪਾਊਡਰ ਲੈਣਾ ਹੈ ਤੇ ਇਸ 'ਚ ਦੁੱਧ ਮਿਲਾ ਕੇ ਪੇਸਟ ਤਿਆਰ ਕਰਕੇ ਲਗਾਓ।

Homemade Apple Face Packs

ਪੈਕ ਨੂੰ ਆਪਣੇ ਚਿਹਰੇ 'ਤੇ 15 ਤੋਂ 20 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਫੇਸ ਪੈਕ 'ਚ ਤੁਸੀਂ ਦੋ ਚਮਚ Butter ਮਿਲਕ ਵੀ ਪਾ ਸਕਦੇ ਹੋ। ਇਹ ਚਿਹਰੇ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਦਾ ਹੈ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story