ਸੋਨਾਕਸ਼ੀ-ਜ਼ਹੀਰ ਦੇ ਰਿਸੈਪਸ਼ਨ 'ਚ ਸ਼ਾਮਿਲ ਹੋਏ ਇਹ ਬਾਲੀਵੁੱਡ ਸਿਤਾਰੇ

Riya Bawa
Jun 24, 2024

Sonakshi Zaheer Wedding

ਬੀਤੇ ਦਿਨ ਸੋਨਾਕਸ਼ੀ ਅਤੇ ਜ਼ਹੀਰ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Sonakshi Zaheer Reception Party

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ 'ਚ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕਰਕੇ ਸਮਾਗਮ 'ਚ ਰੌਣਕ ਵਧਾ ਦਿੱਤੀ ਹੈ।

Bollywood Celebrities

ਆਓ ਜਾਣਦੇ ਹਾਂ ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ 'ਚ ਕਿਹੜੇ-ਕਿਹੜੇ ਫਿਲਮੀ ਕਲਾਕਾਰ ਸ਼ਾਮਲ ਹੋਏ ਹਨ।

Rekha

ਰਿਸੈਪਸ਼ਨ ਪਾਰਟੀ 'ਚ ਸਦਾਬਹਾਰ ਅਦਾਕਾਰਾ ਰੇਖਾ ਵੀ ਆਈ ਸੀ। ਇਸ ਦੌਰਾਨ ਰੇਖਾ ਨੇ ਗੋਲਡਨ ਬਾਰਡਰ ਵਾਲੀ ਚਿੱਟੀ ਸਾੜੀ ਪਾਈ ਹੋਈ ਸੀ। ਜਿਸ 'ਚ ਉਹ ਬਹੁਤ ਸੋਹਣੀ ਲਗ ਰਹੀ ਸੀ।

Honey Singh

ਸੋਨਾਕਸ਼ੀ ਦੇ ਕਰੀਬੀ ਦੋਸਤ ਅਤੇ ਗਾਇਕ ਰੈਪਰ ਹਨੀ ਸਿੰਘ ਨੇ ਵੀ ਆਪਣੇ ਸਟਾਈਲਿਸ਼ ਅੰਦਾਜ਼ 'ਚ ਉਨ੍ਹਾਂ ਦੇ ਵਿਆਹ 'ਚ ਸ਼ਿਰਕਤ ਕੀਤੀ।

Aditi Rao Hydari

ਇਸ ਪਾਰਟੀ 'ਚ ਹੀਰਾ ਮੰਡੀ ਵੈੱਬ ਸੀਰੀਜ਼ ਦੀ ਅਦਿਤੀ ਰਾਓ ਹੈਦਰੀ ਆਪਣੇ ਮੰਗੇਤਰ ਸਿਧਾਰਥ ਨਾਲ ਆਈ ਸੀ। ਅਦਿਤੀ ਮਹਿੰਦੀ ਕਲਰ ਦੇ ਸ਼ਰਾਰੇ 'ਚ ਕਹਿਰ ਢਾਹ ਰਹੀ ਸੀ।

Anil Kapoor and Chunky Pandey

ਜ਼ਹੀਰ ਇਕਬਾਲ ਦੀ ਰਿਸੈਪਸ਼ਨ ਪਾਰਟੀ 'ਚ ਅਨਿਲ ਕਪੂਰ ਅਤੇ ਚੰਕੀ ਪਾਂਡੇ ਵੀ ਸ਼ਾਮਲ ਹੋਏ। ਦੋਵੇਂ ਸਿਤਾਰੇ ਇੱਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ। ਅਨਿਲ ਆਲ ਬਲੈਕ ਆਉਟਫਿਟ 'ਚ ਅਤੇ ਚੰਕੀ ਪਾਂਡੇ ਨੀਲੇ ਸੂਟ ਅਤੇ ਗ੍ਰੇਅ ਜੀਨਸ ਵਿੱਚ ਬਹੁਤ ਵਧੀਆ ਲੱਗ ਰਹੇ ਸਨ।

Kajol

ਸੋਨਾਕਸ਼ੀ ਦੀ ਗ੍ਰੈੰਡ ਰਿਸੈਪਸ਼ਨ ਪਾਰਟੀ 'ਚ ਕਾਜੋਲ ਬਲੈਕ 'ਤੇ ਗੋਲਡਨ ਰੰਗ ਦੀ ਸਾੜੀ 'ਚ ਨਜ਼ਰ ਆਈ ਸੀ। ਇਸ ਟ੍ਰੈਡੀਸ਼ਨਲ ਲੁਕ ਨਾਲ ਕਾਜੋਲ ਨੇ ਪਾਰਟੀ 'ਚ ਚਾਰ ਚੰਨ ਲਾ ਦਿੱਤਾ।

Raveena Tandon

ਬਾਲੀਵੁੱਡ ਦੀ ਹਸੀਨ ਅਦਾਕਾਰਾ ਰਵੀਨਾ ਟੰਡਨ ਨੇ ਬਲੈਕ ਟੋਪ ਨਾਲ ਗੋਲਡਨ ਪਲਾਜ਼ੋ ਪਾਇਆ ਸੀ 'ਤੇ ਨਾਲ ਹੀ ਮੈਚਿੰਗ ਜਿਊਲਰੀ ਕੈਰੀ ਕੀਤੀ ਸੀ।

Taboo

ਅਦਾਕਾਰਾ ਤੱਬੂ ਨੇ ਵੀ ਆਪਣੀ ਮੌਜੂਦਗੀ ਨਾਲ ਸੋਨਾਕਸ਼ੀ 'ਤੇ ਜ਼ਹੀਰ ਦੇ ਵਿਆਹ ਸਮਾਗਮ 'ਚ ਰੌਣਕ ਵਧਾ ਦਿੱਤੀ। ਤੱਬੂ ਨੇ ਲਾਇਟ ਪਿੰਕ ਕਲਰ ਦਾ ਸ਼ਰਾਰਾ ਪਾਇਆ ਸੀ।

Shatrughan and Poonam Sinha

ਸ਼ਤਰੂਘਨ ਸਿਨਹਾ ਆਪਣੀ ਪਤਨੀ ਪੂਨਮ ਸਿਨਹਾ ਨਾਲ ਆਪਣੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ 'ਤੇ ਪੂਨਮ ਸਿਨਹਾ ਵਾਈਟ ਸ਼ਰਾਰੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Sanjeeda Sheikh

ਪਾਰਟੀ 'ਚ ਅਦਾਕਾਰਾ ਸੰਜੀਦਾ ਸ਼ੇਖ ਨੂੰ ਵੀ ਦੇਖਿਆ ਗਿਆ ਸੀ। ਉਸਨੇ ਸੋਨਾਕਸ਼ੀ ਸਿਨਹਾ ਨਾਲ ਹਾਲ ਹੀ ਦੀ ਵੈੱਬ ਸੀਰੀਜ਼ ਹੀਰਾਮੰਡੀ ਵਿੱਚ ਕੰਮ ਕੀਤਾ। ਸੰਜੀਦਾ ਨੇ ਰਿਸੈਪਸ਼ਨ 'ਚ ਪਰਪਲ ਰੰਗ ਦੀ ਸਾੜ੍ਹੀ ਪਹਿਨੀ ਸੀ ਜਿਸ 'ਚ ਉਹ ਹੌਟ ਲਗ ਰਹੀ ਸੀ।

VIEW ALL

Read Next Story