ਜੇਕਰ ਤੁਸੀਂ ਵੀ ਹੋ ਚਾਹ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਜਾਓਗੇ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ

Raj Rani
Nov 29, 2024

ਚਾਹ ਲਈ ਸਿਰਫ ਭਾਰਤ ਨਹੀਂ ਸਗੋਂ ਪੂਰੀ ਦੁਨੀਆਂ ਦੀਵਾਨੀ ਹੈ। ਪਰ ਜ਼ਿਆਦਾ ਚਾਹ ਪੀਣਾ ਸਿਹਤ ਲਈ ਹਾਨੀਕਾਰਕ ਵੀ ਹੈ।

ਚਾਹ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣ ਕੇ ਤੁਸੀਂ ਚਾਹ ਪੀਣ ਤੋਂ ਮੂੰਹ ਮੋੜ ਲਵੋਂਗੇ।

ਦੰਦਾਂ ਨੂੰ ਨੁਕਸਾਨ

ਚਾਹ ਵਿੱਚ ਮੌਜੂਦ ਐਸਿਡ ਅਤੇ ਗਰਮੀ ਕਾਰਨ ਦੰਦ ਕਮਜ਼ੋਰ ਹੋ ਜਾਂਦੇ ਹਨ। ਇਸ ਨਾਲ ਦੰਦਾਂ ਦੇ ਪੀਲੇਪਨ ਅਤੇ ਦਾਗ-ਧੱਬੇ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।

ਨੀਂਦ 'ਤੇ ਅਸਰ

ਚਾਹ 'ਚ ਮੌਜੂਦ ਕੈਫੀਨ ਨੀਂਦ 'ਤੇ ਅਸਰ ਪਾਉਂਦਾ ਹੈ। ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ।

ਆਇਰਨ ਦੀ ਕਮੀ

ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਅਨੀਮੀਆ ਹੋ ਜਾਂਦਾ ਹੈ ਅਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ।

ਗੈਸ ਦੀ ਸਮੱਸਿਆ

ਚਾਹ ਪੀਣ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਆਮ ਹੋ ਜਾਂਦੀ ਹੈ।

ਦਿਲ ਦੇ ਰੋਗ ਦਾ ਖ਼ਤਰਾ

ਚਾਹ ਵਿੱਚ ਮੌਜੂਦ ਕੈਫੀਨ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ, ਜਿਸ ਕਰਾਨ ਦਿਲ ਦੇ ਰੋਗਾਂ ਵਿੱਚ ਵਾਧਾ ਹੋ ਜਾਂਦਾ ਹੈ।

Disclaimer

ਜ਼ੀ ਮੀਡੀਆ ਇਸ ਲੇਖ ਵਿੱਚ ਦੱਸੀ ਜਾਨਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ

VIEW ALL

Read Next Story