Mizoram Bridge Collapse: ਮਿਜ਼ੋਰਮ `ਚ ਰੇਲਵੇ ਪੁਲ ਟੁੱਟਣ ਕਾਰਨ 15 ਲੋਕਾਂ ਦੀ ਮੌਤ
Mizoram Bridge Collapse: ਮਿਜ਼ੋਰਮ ਵਿੱਚ ਬੁੱਧਵਾਰ ਨੂੰ ਦਰਦਨਾਕ ਹਾਦਸੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ।
Mizoram Bridge Collapse: ਮਿਜ਼ੋਰਮ ਵਿੱਚ ਬੁੱਧਵਾਰ ਨੂੰ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਡਿੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਜਧਾਨੀ ਆਈਜ਼ੌਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿੱਚ ਸਵੇਰੇ 10 ਵਜੇ ਵਾਪਰਿਆ।
ਘਟਨਾ ਸਮੇਂ ਪੁਲ 'ਤੇ 35 ਤੋਂ 40 ਮਜ਼ਦੂਰ ਕੰਮ ਕਰ ਰਹੇ ਸਨ। ਇਹ ਪੁਲ ਬੈਰਾਬੀ ਨੂੰ ਸੈਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ਉੱਤੇ ਬਣਾਇਆ ਜਾ ਰਿਹਾ ਸੀ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਪੁਲ ਵਿੱਚ ਕੁੱਲ 4 ਪਿੱਲਰ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੀਜੇ ਅਤੇ ਚੌਥੇ ਖੰਭੇ ਦੇ ਵਿਚਕਾਰ ਗਾਰਡਰ ਹੇਠਾਂ ਡਿੱਗ ਗਿਆ ਹੈ।
ਇਸ ਗਾਰਡਰ 'ਤੇ ਸਾਰੇ ਮਜ਼ਦੂਰ ਕੰਮ ਕਰ ਰਹੇ ਸਨ। ਜ਼ਮੀਨ ਤੋਂ ਪੁਲ ਦੀ ਉਚਾਈ 104 ਮੀਟਰ ਯਾਨੀ 341 ਫੁੱਟ ਹੈ। ਯਾਨੀ ਪੁਲ ਦੀ ਉਚਾਈ ਕੁਤੁਬ ਮੀਨਾਰ ਤੋਂ ਵੀ ਵੱਧ ਹੈ।
ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ
ਦੱਸਿਆ ਜਾ ਰਿਹਾ ਹੈ ਕਿ ਯੰਗ ਮਿਜ਼ੋ ਐਸੋਸੀਏਸ਼ਨ ਦੀ ਸਾਰੰਗ ਸ਼ਾਖਾ ਮੌਕੇ 'ਤੇ ਬਚਾਅ ਕਾਰਜ ਚਲਾ ਰਹੀ ਹੈ। ਉੱਤਰ-ਪੂਰਬੀ ਫਰੰਟੀਅਰ ਰੇਲਵੇ (ਐਨਐਫਆਰ) ਦੇ ਮੁੱਖ ਜਨ ਸੰਪਰਕ ਅਧਿਕਾਰੀ ਸਬਿਆਸਾਚੀ ਡੇ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਡਿੱਗਿਆ ਪੁਲ ਉੱਤਰ-ਪੂਰਬੀ ਖੇਤਰ ਦੀਆਂ ਸਾਰੀਆਂ ਰਾਜਾਂ ਦੀਆਂ ਰਾਜਧਾਨੀਆਂ ਨੂੰ ਜੋੜਨ ਲਈ ਭਾਰਤੀ ਰੇਲਵੇ ਦੇ ਪ੍ਰੋਜੈਕਟ ਦਾ ਹਿੱਸਾ ਸੀ। ਇਹ ਪਿਛਲੇ ਕੁਝ ਸਾਲਾਂ ਤੋਂ ਨਿਰਮਾਣ ਅਧੀਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ ਵਿੱਚ ਪੁਲ ਹਾਦਸੇ ਉਤੇ ਦੁਖ ਜ਼ਾਹਿਰ ਕੀਤਾ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।
ਉਨ੍ਹਾਂ ਨੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਪੀਐਮਐਨਆਰਐਫ ਤੋਂ 2 ਲੱਖ ਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ।
ਮਿਜ਼ੋਰਮ ਹਾਦਸੇ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਮਿਜ਼ੋਰਮ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਦੁਖੀ ਹਾਂ। ਮੈਂ ਮਿਜ਼ੋਰਮ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। NDRF ਅਤੇ ਸਥਾਨਕ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਨ, ਬਚਾਅ ਕਾਰਜ ਚਲਾ ਰਹੇ ਹਨ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹਾਂ।
ਹ ਵੀ ਪੜ੍ਹੋ : Chandrayaan-3 Moon Landing: ਅੱਜ ਵਿਦਿਆਰਥੀ ਸਕੂਲਾਂ ਵਿੱਚ ਦੇਖਣਗੇ ਚੰਦਰਯਾਨ-3 ਦੀ ਲੈਂਡਿੰਗ ਦਾ ਲਾਈਵ ਟੈਲੀਕਾਸਟ