ਦਿੱਲੀ : 1 ਨਵੰਬਰ ਤੋਂ ਤੁਹਾਡੀ ਜ਼ਿੰਦਗੀ ਵਿੱਚ ਕਈ ਬਦਲਾਅ ਹੋਣ ਵਾਲੇ ਨੇ,ਰਸੋਈ ਗੈਸ ਦੇ ਸਿਲੈਂਡਰ ਤੋਂ ਲੈਕੇ ਟ੍ਰੇਨਾਂ ਦੇ ਟਾਇਮਟੇਬਲ ਸਭ ਕੁੱਝ ਬਦਲਣ ਵਾਲਾ ਹੈ,ਅਸੀਂ ਤੁਹਾਨੂੰ ਸਿਲਸਿਲੇਵਾਰ ਇੰਨਾਂ ਬਦਲਾਵਾਂ ਦੇ ਬਾਰੇ ਦੱਸ ਦੇ ਹਾਂ


COMMERCIAL BREAK
SCROLL TO CONTINUE READING

ਚੰਡੀਗੜ੍ਹ ਤੋਂ ਨਵੀਂ ਦਿੱਲੀ ਦੇ ਵਿੱਚ ਤੇਜਸ ਐਕਸਪ੍ਰੈਸ ਚੱਲੇਗੀ


1 ਨਵੰਬਰ ਨੂੰ ਬੁੱਧਵਾਰ ਨੂੰ ਛੱਡ ਕੇ ਚੰਡੀਗੜ੍ਹ ਅਤੇ ਨਿਊ ਦਿੱਲੀ ਦੇ ਵਿੱਚ ਤੇਜਸ ਐਕਸਪ੍ਰੈਸ ਚੱਲੇਗੀ,ਗੱਡੀ ਨੰਬਰ 22425 ਨਵੀਂ ਦਿੱਲੀ-ਚੰਡੀਗੜ੍ਹ ਤੇਜਸ ਐਕਸਪ੍ਰੈਸ,ਨਵੀਂ ਦਿੱਲੀ ਸਟੇਸ਼ਨ ਤੋਂ  ਸੋਮਵਾਰ,ਮੰਗਲਵਾਰ,ਵੀਰਵਾਰ,ਸ਼ੁੱਕਰਵਾਰ,ਸਨਿੱਚਰਵਾਰ,ਐਤਵਾਰ ਸਵੇਰੇ 9.40 ਮਿੰਟ 'ਤੇ ਚੱਲੇਗੀ ਅਤੇ ਦੁਪਹਿਰ 12.40 ਮਿੰਟ 'ਤੇ ਚੰਡੀਗੜ੍ਹ ਪਹੁੰਚ ਜਾਵੇਗੀ,ਯਾਨੀ ਸਿਰਫ਼ 3 ਘੰਟੇ ਵਿੱਚ ਪਹੁੰਚ ਜਾਵੇਗੀ 


2 ਸਿਲੈਂਡਰ ਦੀ ਡਿਲੀਵਰੀ ਬਦਲੇਗੀ 


. 1 ਨਵੰਬਰ ਤੋਂ LPG ਸਿਲੈਂਡਰ ਦੀ ਡਿਲੀਵਰੀ ਦਾ ਸਿਸਟਮ ਬਦਲੇਗਾ,ਤੇਲ ਕੰਪਨੀਆਂ ਇੱਕ ਨੰਬਰ ਤੋਂ ਡਿਲੀਵਰੀ ਅਥਾਰਿਟੀ ਕੋਰਡ DAC ਸਿਸਟਮ ਲਾਗੂ ਕਰਨਗੀਆਂ,ਯਾਨੀ ਗੈਸ ਦੀ ਡਿਲੀਵਰੀ ਤੋਂ ਪਹਿਲਾਂ ਉਪਭੋਗਤਾ ਨੂੰ ਰਜਿਸਟ੍ਰਰਡ ਮੋਬਾਈਲ ਨੰਬਰ 'ਤੇ OTP ਭੇਜਾ ਜਾਵੇਗਾ, ਜਦੋਂ ਸਿਲੈਂਡਰ ਤੁਹਾਡੇ ਘਰ ਆਵੇਗਾ ਤਾਂ OTP ਡਿਲੀਵਰੀ ਕਰਨ ਵਾਲੇ ਨੂੰ ਸ਼ੇਅਰ ਕਰਨਾ ਹੋਵੇਗਾ,OTP ਸਿਸਟਮ ਵਿੱਚ ਮੈਚ ਹੋਵੇਗਾ ਤਾਂ ਹੀ ਸਿਲੈਂਡਰ ਦੀ ਡਿਲੀਵਰੀ ਹੋਵੇਗੀ,ਗੈਸ ਦੀ ਚੋਰੀ ਨੂੰ ਰੋਕਣ ਦੇ ਲਈ ਇਹ ਫ਼ੈਸਲਾ ਲਿਆ ਗਿਆ ਹੈ


3. Indane ਗੈਸ ਬੁਕਿੰਗ ਨੰਬਰ ਬਦਲੇਗਾ 


Indane ਗੈਸ ਦੇ ਗਾਹਕਾਂ ਦੀ ਬੁਕਿੰਗ ਦਾ ਨੰਬਰ ਬਦਲੇਗਾ,ਇੰਡੀਅਨ ਆਇਲ ਨੇ ਦੱਸਿਆ ਹੈ ਕਿ ਪਹਿਲਾਂ ਰਸੋਈ ਗੈਸ ਬੁਕਿੰਗ ਦੇ ਲਈ ਦੇਸ਼ ਵਿੱਚ ਵੱਖ-ਵੱਖ ਸਰਕਲ ਦੇ ਵੱਖ ਮੋਬਾਈਲ ਨੰਬਰ ਹੁੰਦਾ ਸੀ ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਇੱਕ ਨੰਬਰ ਜਾਰੀ ਕਰ ਦਿੱਤਾ ਹੈ,ਗਾਹਕ ਹੁਣ 7718955555 ਨੰਬਰ ਤੇ ਕਾਲ ਜਾਂ ਫਿਰ SMS ਕਰਕੇ ਗੈਸ ਬੁੱਕ ਕਰਵਾ ਸਕਦੇ ਨੇ


4. ਪੈਸੇ ਕੱਢਣ ਅਤੇ ਜਮਾ ਕਰਵਾਉਣ 'ਤੇ ਲੱਗੇਗਾ ਚਾਰਜ


ਬੈਂਕ ਆਫ ਬੜੋਦਾ ਖਾਤਾ ਧਾਰਕਾਂ ਦੇ ਲਈ ਬੁਰੀ ਖ਼ਬਰ ਹੈ,1 ਨਵੰਬਰ ਨੂੰ ਬੈਂਕ ਆਫ ਬੜੌਦਾ ਗਾਹਕਾਂ ਦੇ ਲਈ ਇੱਕ ਤੈਅ ਹੱਦ ਤੋਂ ਜ਼ਿਆਦਾ ਪੈਸਾ ਜਮਾ ਕਰਨ ਅਤੇ ਕੱਢਣ 'ਤੇ ਚਾਰਜ ਲੱਗੇਗਾ,ਬੈਂਕ ਆਫ਼ ਬੜੌਦਾ ਨੇ ਕਰੰਟ ਐਕਾਉਂਟ,ਕੈਸ਼ ਕਰੈਡਿਟ ਲਿਮਿਟ,ਓਵਰ ਡਰਾਫ਼ਟ ਐਕਾਉਂਟ ਜਮਾ ਅਤੇ ਕੱਢਣ 'ਤੇ ਚਾਰਜ ਲਾ ਦਿੱਤਾ ਹੈ,ਲੋਨ ਐਕਾਉਂਟ ਦੇ ਲਈ ਮਹੀਨੇ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਵਾਰ ਪੈਸੇ ਕੱਢੋਗੇ ਤਾਂ 150 ਰੁਪਏ ਦੇਣੇ ਹੋਣਗੇ


5. SBI ਬੱਚਤ ਖਾਤਿਆਂ 'ਤੇ ਘੱਟ ਵਿਆਜ ਮਿਲੇਗਾ 


1 ਨਵੰਬਰ ਤੋਂ SBI ਨੇ ਕੁੱਝ ਬਦਲਾਅ ਕੀਤੇ ਨੇ, ਸੇਵਿੰਗ ਐਕਾਉਂਟ ਵਿੱਚ 1 ਲੱਖ ਤੱਕ ਦੀ ਰਕਮ ਜਮਾ ਹੈ ਤਾਂ ਉਸ ਤੇ ਵਿਆਜ 0.25 ਫ਼ੀਸਦੀ ਘੱਟ ਮਿਲੇਗਾ ਯਾਨੀ ਹੁਣ 3.25 ਫ਼ੀਸਦੀ ਮਿਲੇਗਾ


6. ਡਿਜੀਟਲ ਪੇਮੈਂਟ 'ਤੇ ਕੋਈ ਚਾਰਜ ਨਹੀਂ 


1 ਨਵੰਬਰ ਨੂੰ ਹੁਣ 50 ਕਰੋੜ ਦੀ ਟਰਨ ਓਵਰ ਵਾਲੇ ਕਾਰੋਬਾਰੀਆਂ ਦੇ ਲਈ ਡਿਜਿਟਲ ਪੇਮੈਂਟ ਲੈਣਾ ਜ਼ਰੂਰੀ ਹੋਵੇਗਾ,RBI ਦਾ ਇਹ ਨੇਮ ਵੀ 1 ਨੰਬਰ ਤੋਂ ਲਾਗੂ ਹੋਵੇਗਾ


7. ਟ੍ਰੇਨਾਂ ਦਾ ਸਮਾਂ ਬਦਲੇਗਾ


 ਟ੍ਰੇਨ ਵਿੱਚ ਸਫ਼ਰ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ, 1 ਨਵੰਬਰ ਨੂੰ ਭਾਰਤੀ ਰੇਲ ਪੂਰੇ ਦੇਸ਼ ਵਿੱਚ ਟ੍ਰੇਨਾਂ ਦੇ ਟਾਈਮ ਟੇਬਲ ਵਿੱਚ ਬਦਲਾਅ ਕਰਨਾ ਜਾ ਰਹੀ ਹੈ,ਪਹਿਲਾਂ ਟ੍ਰੇਨਾ ਦਾ ਟਾਇਮ ਟੇਬਲ 1 ਅਕਤੂਬਰ ਨੂੰ ਬਦਲ ਦਾ ਸੀ ਪਰ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ