Amritsar News: ਹੈਰੀਟੇਜ ਸਟ੍ਰੀਟ `ਚ ਫੋਟੋ ਖਿਚਵਾਉਣ ਦੇ ਨਾਂ `ਤੇ 4 ਨੌਜਵਾਨਾਂ ਦੀ ਕੀਤੀ ਕੁੱਟਮਾਰ
Amritsar News: ਅੰਮ੍ਰਿਤਸਰ ਵਿਖੇ ਵਿਰਾਸਤੀ ਸਟ੍ਰੀਟ ਵਿੱਚ ਰਾਤ ਨੂੰ ਭਾਰੀ ਹੰਗਾਮਾ ਹੋ ਗਿਆ ਜਦੋਂ ਕੁਝ ਫੋਟੋਗ੍ਰਾਫਰਾਂ ਨੇ 4 ਸ਼ਰਧਾਲੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।
Amritsar News: ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ 4 ਸ਼ਰਧਾਲੂਆਂ ਦੀ ਵਿਰਾਸਤੀ ਥਾਂ 'ਤੇ ਘੁੰਮ ਰਹੇ ਕੁਝ ਫੋਟੋਗ੍ਰਾਫਰਾਂ ਵੱਲੋਂ ਕੁੱਟਮਾਰ ਕੀਤੀ ਗਈ। ਜਖਮੀ ਸ਼ਰਧਾਲੂਆਂ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ 'ਚ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ। ਜ਼ਖ਼ਮੀ ਨੌਜਵਾਨ ਹੁਣ ਇਨਸਾਫ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਸ਼ਨਿੱਚਰਵਾਰ-ਐਤਵਾਰ ਨੂੰ ਫੋਟੋ ਖਿਚਵਾਉਣ ਦੇ ਨਾਂ 'ਤੇ ਗੁੰਡਾਗਰਦੀ ਹੁੰਦੀ ਹੈ।
ਪੁਲਿਸ ਨੇ ਜ਼ਖ਼ਮੀ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਹ ਆਪਣੇ ਭਰਾ ਅਤੇ ਦੋਸਤਾਂ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ। ਫਿਰ ਕੁਝ ਫੋਟੋਗ੍ਰਾਫਰ ਉਸ ਕੋਲ ਆਏ। ਉਸ ਨੇ ਫੋਟੋਆਂ ਖਿੱਚਣ ਲਈ ਕਿਹਾ। ਨੌਜਵਾਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ। ਡੈਮੋ ਪਿਕਚਰ ਦੇ ਨਾਂ 'ਤੇ ਫੋਟੋਗ੍ਰਾਫਰਾਂ ਨੇ ਨੌਜਵਾਨ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਦੇਖ ਕੇ ਨੌਜਵਾਨ ਦਾ ਭਰਾ ਅਤੇ ਦੋਸਤ ਵੀ ਆ ਗਏ ਪਰ ਉਥੇ ਦੋ ਦਰਜਨ ਦੇ ਕਰੀਬ ਫੋਟੋਗ੍ਰਾਫਰ ਇਕੱਠੇ ਹੋ ਗਏ ਅਤੇ ਛੇ ਦੇ ਕਰੀਬ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਕਿਸੇ ਹੋਰ ਸ਼ਹਿਰ ਤੋਂ ਚਾਰ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਤਾਂ ਹੈਰੀਟੇਜ ਸਟ੍ਰੀਟ 'ਤੇ ਦਰਜਨਾਂ ਫੋਟੋਗ੍ਰਾਫਰ ਸ਼ਰਧਾਲੂਆਂ ਤੇ ਸੈਲਾਨੀਆਂ ਦੀਆਂ ਫੋਟੋਆਂ ਖਿੱਚਣ ਲਈ ਅਕਸਰ ਹੀ ਘੁੰਮਦੇ ਰਹਿੰਦੇ ਹਨ, ਜਿਸ ਨੂੰ ਲੈ ਕੇ ਸ਼ਰਧਾਲੂਆਂ ਨਾਲ ਝਗੜਾ ਹੋ ਗਿਆ।
ਇਹ ਵੀ ਪੜ੍ਹੋ: Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ
ਇਲਜ਼ਾਮ ਹੈ ਕਿ ਫੋਟੋਗ੍ਰਾਫਰਜ਼ ਨੇ ਇਕੱਠੇ ਹੋ ਕੇ ਚਾਰਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ। ਹਮਲੇ ਵਿੱਚ ਤੇਜ਼ਧਾਰ ਹਥਿਆਰਾਂ ਤੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਗਈ। ਚਾਰੇ ਸ਼ਰਧਾਲੂਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਫੋਟੋਗ੍ਰਾਫਰ ਫਰਾਰ ਹੋ ਗਏ। ਪੁਲਿਸ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ। ਦੇਰ ਰਾਤ ਪਤਾ ਲੱਗਾ ਕਿ ਫੋਟੋਗ੍ਰਾਫਰਾਂ ਨੇ ਕੋਤਵਾਲੀ ਥਾਣੇ 'ਚ ਸ਼ਰਧਾਲੂਆਂ ਵਿਚਕਾਰ ਰਾਜ਼ੀਨਾਮਾ ਕਰਵਾ ਦਿੱਤਾ। ਕਿਸੇ ਧਿਰ ਨੇ ਇਕ ਦੂਜੇ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ।
ਇਹ ਵੀ ਪੜ੍ਹੋ: Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ