Punjab Mohalla clinic News: ਪੰਜਾਬ ਸਰਕਾਰ ਵੱਲੋਂ ਪਠਾਨਕੋਟ ਵਿੱਚ ਕੁੱਲ 11 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਪੇਂਡੂ ਖੇਤਰਾਂ ਵਿੱਚ ਖੋਲ੍ਹੇ ਗਏ ਹਰੇਕ ਆਮ ਆਦਮੀ ਕਲੀਨਿਕ ਵਿੱਚ 20 ਤੋਂ ਵੱਧ ਪਿੰਡਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜ਼ੀ ਮੀਡੀਆ ਦੀ ਟੀਮ ਨੇ ਪਠਾਨਕੋਟ ਦੇ ਮਾਧੋਪੁਰ ਵਿੱਚ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ।


COMMERCIAL BREAK
SCROLL TO CONTINUE READING

ਮੁਹੱਲਾ ਕਲੀਨਿਕ ਵਿੱਚ ਦਵਾਈ ਲੈਣ ਆਏ ਲੋਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਦਵਾਈਆਂ ਲਈ ਪਠਾਨਕੋਟ ਸ਼ਹਿਰ ਦੇ ਸਿਵਲ ਹਸਪਤਾਲ 'ਚ ਨਹੀਂ ਜਾਣਾ ਪੈਂਦਾ, ਹੁਣ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਆਪਣੇ ਪਿੰਡ ਦੇ ਨੇੜੇ ਮੁਹੱਲਾ ਕਲੀਨਿਕ ਤੋਂ ਮਿਲ ਜਾਂਦੀਆਂ ਹਨ ਤੇ ਜ਼ਿਆਦਾਤਰ ਟੈਸਟ ਵੀ ਕਲੀਨਿਕ ਦੇ ਅੰਦਰ ਹੀ ਕੀਤੇ ਜਾਂਦੇ ਹਨ। ਇਸ ਮੌਕੇ ਕਲੀਨਿਕ ਦੇ ਅੰਦਰ OPD ਲਈ ਡਾਕਟਰ ਤੇ ਸਟਾਫ਼ ਮੌਜੂਦ ਸਨ। ਮਰੀਜ਼ਾਂ ਦੀ ਜਾਂਚ ਲਈ ਵੱਖਰੀ ਲੈਬ ਬਣਾਈ ਗਈ ਹੈ ਤੇ ਦਵਾਈਆਂ ਦੇ ਸਟਾਕ ਲਈ ਇੱਕ ਵੱਖਰਾ ਕਮਰਾ ਵੀ ਤਿਆਰ ਕੀਤਾ ਗਿਆ ਹੈ। ਹਰ ਤਰ੍ਹਾਂ ਦੀਆਂ ਦਵਾਈਆਂ ਦਾ ਰਿਕਾਰਡ ਆਨਲਾਈਨ ਰੱਖਿਆ ਜਾਂਦਾ ਹੈ। ਇਥੋਂ ਤੱਕ ਕਿ ਦਵਾਈ ਲੈਣ ਆਏ ਮਰੀਜ਼ ਤੇ ਦਵਾਈਆਂ ਦਾ ਰਿਕਾਰਡ ਵੀ ਆਨਲਾਈਨ ਅਪਲੋਡ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਲੋਕਾਂ ਦੀ ਖੱਜਲ-ਖੁਆਰੀ ਕਾਫੀ ਘੱਟ ਗਈ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।


ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ



ਕਾਬਿਲੇਗੌਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ 400 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਸੀ। ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ 'ਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਨ੍ਹਾਂ ਕਲੀਨਿਕਾਂ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 15 ਅਗਸਤ 2022 ਨੂੰ ਪਹਿਲੇ ਪੜਾਅ 'ਚ ਪੰਜਾਬ ਵਿੱਚ 100 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਸਨ। ਮੁਹੱਲਾ ਕਲੀਨਿਕ ਵਿੱਚ ਦਵਾਈ ਤੇ ਟੈਸਟਾਂ ਦੀ ਸਹੂਲਤ ਮੁਫ਼ਤ ਹੈ।


ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ