AAP Leader Arrested: ਤਰਨਤਾਰਨ 'ਚ ਇੱਕ NRI ਦੀ ਪਤਨੀ ਨੂੰ ਅਸ਼ਲੀਲ ਸੰਦੇਸ਼ ਭੇਜਣ ਦੇ ਦੋਸ਼ 'ਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਖਡੂਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਮੁਲਜ਼ਮ ਵਟਸਐਪ ਗਰੁੱਪ 'ਚ ਉਸ ਖਿਲਾਫ ਅਸ਼ਲੀਲ ਮੈਸੇਜ ਭੇਜ ਕੇ ਉਸ ਨੂੰ ਬਦਨਾਮ ਕਰ ਰਿਹਾ ਸੀ। ਜਿਸ ਕਾਰਨ ਉਸ ਦੇ ਮੋਬਾਈਲ 'ਤੇ ਕਾਲਾਂ ਆਉਣ ਲੱਗੀਆਂ।


COMMERCIAL BREAK
SCROLL TO CONTINUE READING

ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸੰਦੇਸ਼ ਭੇਜਣ ਵਾਲੇ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਪਿੰਡ ਚੱਪੜੀ ਸਾਹਿਬ ਵਜੋਂ ਹੋਈ। ਔਰਤ ਨੇ ਇਸ ਦੀ ਸੂਚਨਾ ਆਪਣੀ ਸੱਸ ਨੂੰ ਦਿੱਤੀ। ਔਰਤ ਦੇ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਖਿਲਾਫ ਥਾਣਾ ਗੋਇੰਦਵਾਲ ਸਾਹਿਬ ਵਿਖੇ ਸ਼ਿਕਾਇਤ ਕੀਤੀ ਗਈ। ਥਾਣਾ ਸਦਰ ਗੋਇੰਦਵਾਲ ਸਾਹਿਬ ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਪੁਲਿਸ ਨੇ ਦੋਸ਼ੀ ਹਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਨ ਅਤੇ ਆਮ ਆਦਮੀ ਪਾਰਟੀ ਦੇ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ।


ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪਤੀ ਵਿਦੇਸ਼ ਰਹਿੰਦਾ ਹੈ। ਉਸਦੇ ਮੋਬਾਈਲ ਨੰਬਰ ’ਤੇ ਵ੍ਹਟਸਐਪ ਉੱਪਰ 28 ਅਪ੍ਰੈਲ ਨੂੰ ਰਾਤ ਕਰੀਬ ਸਵਾ 8 ਵੱਖ-ਵੱਖ ਨੰਬਰਾਂ ਤੋਂ ਵਟਸਐਪ ਸੰਦੇਸ਼ ਤੇ ਫੋਨ ਕਾਲਾਂ ਆਉਣ ਲੱਗੀਆਂ। ਜਿਸ 'ਚ ਉਸ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ। ਫਿਰ ਕਿਸੇ ਹੋਰ ਮੋਬਾਈਲ ਫੋਨ ਨੰਬਰ ਤੋਂ ਉਸਦੇ ਵ੍ਹਟਸਐਪ ਸੰਦੇਸ਼ ਆਏ, ਜਿਸ ਨੇ ਦੱਸਿਆ ਕਿ ਵਟਸਐਪ ਗਰੁੱਪ 'ਚ ਉਸ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ 'ਚ ਸੰਦੇਸ਼ ਪਾਇਆ ਗਿਆ ਹੈ। ਇਸ ਸੰਦੇਸ਼ ਵਿੱਚ ਉਸ ਦੀ ਇੱਜ਼ਤ ਉਪਰ ਹਮਲਾ ਕਰਦੇ ਕਈ ਸ਼ਬਦ ਵਰਤੇ ਗਏ ਸਨ।


ਇਹ ਵੀ ਪੜ੍ਹੋ : Punjab News: ਜਲੰਧਰ 'ਚ 'ਆਪ' ਦੀ ਜਿੱਤ ਤੋਂ ਬਾਅਦ 17 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ


ਟਰੂ ਕਾਲਰ ’ਤੇ ਵੇਖਿਆ ਤਾਂ ਇਹ ਨੰਬਰ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਛਾਪੜੀ ਸਾਹਿਬ ਦੇ ਨਾਂ ’ਤੇ ਹੋਣ ਦੀ ਜਾਣਕਾਰੀ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮਗਵੰਤ ਸਿੰਘ ਦੇ ਖ਼ਿਲਾਫ਼ ਜ਼ੇਰੇ ਧਾਰਾ 509 ਆਈਪੀਸੀ, 67-ਏ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ : CISCE ICSE, ISC Toppers List 2023: ICSE ਤੇ ISC 2023 ਪ੍ਰੀਖਿਆਵਾਂ ਦੇ ਨਤੀਜਿਆਂ 'ਚ ਕੁੜੀਆਂ ਅੱਗੇ; ਵੇਖੋ ਟਾਪਰਾਂ ਦੀ ਸੂਚੀ