Kisan Mela 2023: ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਜਿੱਥੇ ਉਨ੍ਹਾਂ ਵਾਈਸ ਚਾਂਸਲਰ ਦੇ ਨਾਲ ਮਿਲ ਕੇ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਉੱਥੇ ਹੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿੱਚ ਉਨ੍ਹਾਂ ਨੇ ਪਸ਼ੂ ਮੇਲੇ ਦਾ ਆਗਾਜ਼ ਕੀਤਾ।


COMMERCIAL BREAK
SCROLL TO CONTINUE READING

ਇਸ ਤੋਂ ਇਲਾਵਾ ਪੰਜਾਬ ਵਿੱਚ ਖੇਤੀ ਦੇ ਅੰਦਰ ਚੰਗੀ ਕਾਰਗੁਜ਼ਾਰੀ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀ ਆਧੁਨਿਕਤਾ ਦੇ ਨਾਲ ਜੋੜਨਾ ਸਮੇਂ ਦੀ ਲੋੜ ਹੈ।


ਅਜਿਹੇ ਮੇਲਿਆਂ ਵਿੱਚ ਕਿਸਾਨਾਂ ਨੂੰ ਨਵੇਂ ਕਿਸਮ ਦੇ ਬੀਜਾਂ ਤੇ ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ ਮਿਲਦੀ ਹੈ। ਉੱਥੇ ਹੀ ਜਦੋਂ ਉਨ੍ਹਾਂ ਨੂੰ ਨਸ਼ੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਸ਼ਾ ਪੰਜਾਬ ਲਈ ਕੋਹੜ ਹੈ। ਹਾਲਾਂਕਿ ਅਫੀਮ ਦੀ ਖੇਤੀ ਬਾਰੇ ਪੁੱਛੇ ਗਏ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾ ਦੀ ਰਾਏ ਜ਼ਿਆਦਾ ਮਾਇਨੇ ਨਹੀਂ ਰੱਖਦੀ ਹੈ।


ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ


ਕਿਸਾਨ ਮੇਲੇ ਦੌਰਾਨ ਲਾਲ ਭਿੰਡੀ ਕਾਫੀ ਖਿੱਚ ਦਾ ਕੇਂਦਰ ਰਹੀ।  ਪੰਜਾਬ ਵਿੱਚ ਹੁਣ ਹਰੀ ਭਿੰਡੀ ਦੀ ਤਰਜ ਉਤੇ ਲਾਲ ਭਿੰਡੀ ਕਿਸਮ ਦੀ ਵੀ ਕਿਸਾਨ ਕਾਸ਼ਤ ਕਰ ਸਕਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਇਹ ਲਾਲ ਭਿੰਡੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਜ਼ਿਆਦਾ ਤੱਤ ਹਨ, ਜਿਸ ਦਾ ਦਾਅਵਾ ਪੀਏਯੂ ਸਬਜ਼ੀ ਵਿਭਾਗ ਦੀ ਬ੍ਰਿਡ ਵਿਭਾਗ ਦੀ ਮਾਹਿਰ ਡਾਕਟਰ ਮਮਤਾ ਪਾਠਕ ਨੇ ਕੀਤਾ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਆਇਓਡੀਨ ਦੀ ਵਧੇਰੇ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਲਾਲ ਭਿੰਡੀ ਵਿੱਚ ਇੰਥੋਸਾਈਨ ਦੀ ਵਧੇਰੇ ਮਾਤਰਾ ਹੈ ਜੋ ਕੇ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।


ਇਹ ਵੀ ਪੜ੍ਹੋ : Kisan Mela 2023: ਪੀਏਯੂ ਕਿਸਾਨ ਮੇਲੇ 'ਚ ਲਾਲ ਭਿੰਡੀ ਬਣੀ ਖਿੱਚ ਦਾ ਕੇਂਦਰ, ਆਓ ਜਾਣੀਏ ਇਸ ਦੀ ਖ਼ਾਸੀਅਤ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ